Posted inਬਰਨਾਲਾ ਬਰਨਾਲਾ ਵਿੱਚ ਸ਼ਰਾਬੀ ਕਾਰ ਚਾਲਕ ਨੇ ਮਚਾਈ ਤਰਥੱਲੀ, ਕਈ ਵਾਹਨ ਲਏ ਲਪੇਟ ਵਿੱਚ Posted by overwhelmpharma@yahoo.co.in May 27, 2025 Screenshot ਬਰਨਾਲਾ, 27 ਮਈ (ਰਵਿੰਦਰ ਸ਼ਰਮਾ) : ਸਥਾਨਕ ਬਾਜ਼ਾਰ ਵਿੱਚ ਇੱਕ ਸ਼ਰਾਬੀ ਕਾਰ ਚਾਲਕ ਵੱਲੋਂ ਆਪਣੀ ਕਾਰ ਨਾਲ ਤਰਥੱਲੀ ਮਚਾਉਂਦਿਆਂ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਦੋ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਇੱਕ ਵਿਅਕਤੀ ਦੀ ਬਾਂਹ ਵੀ ਟੁੱਟ ਗਈ। ਇਸ ਦੌਰਾਨ ਬੇਕਾਬੂ ਕਾਰ ਇੱਕ ਦੁਕਾਨ ਨਾਲ ਵੀ ਜਾ ਟਕਰਾਈ। ਇਸੇ ਦੌਰਾਨ ਲੋਕਾਂ ਵੱਲੋਂ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸ਼ਰਾਬੀ ਵਿਅਕਤੀ ਸਵਿਫਟ ਕਾਰ ਰਾਹੀਂ ਬਰਨਾਲਾ ਦੇ ਸਦਰ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ ਤੇ ਸੇਖਾ ਰੋਡ ਵੱਲ ਜਾ ਰਿਹਾ ਸੀ। ਜਦੋਂ ਉਹ ਪੁਰਾਣਾ ਸਿਨੇਮਾ ਨੇੜੇ ਪੁੱਜਾ ਤਾਂ ਇੱਕ ਸੁਨਿਆਰੇ ਦੀ ਦੁਕਾਨ ਦੇ ਬਾਹਰ ਖੜੇ ਬਾਈਕ ਨੂੰ ਉਸਨੇ ਟੱਕਰ ਮਾਰ ਕੇ ਬੁਰੀ ਤਰ੍ਹਾਂ ਭੰਨ ਦਿੱਤਾ। ਉਸ ਤੋਂ ਬਾਅਦ ਉਸਨੇ ਸੇਖਾ ਫਾਟਕ ‘ਤੇ ਸਥਿਤ ਇਕ ਫੌਟੋਸਟੇਟ ਵਿੱਚ ਵੀ ਗੱਡੀ ਮਾਰੀ, ਪਰ ਦੁਕਾਨ ਦੇ ਅੱਗੇ ਲੱਗੇ ਖੰਬੇ ਕਾਰਨ ਦੁਕਾਨ ਦਾ ਬਚਾਅ ਰਿਹਾ। ਲੇਕਿਨ ਉੱਥੇ ਖੜੇ ਇੱਕ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਇੱਕ ਵਿਅਕਤੀ ਨੂੰ ਜਖਮੀ ਕਰ ਦਿੱਤਾ, ਜਿਸਦੀ ਬਾਂਹ ਵੀ ਟੁੱਟ ਗਈ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਸ਼ਰਾਬੀ ਹਾਲਤ ਵਿਅਕਤੀ ਨੇ ਦੱਸਿਆ ਕਿ ਉਹ ਧੰਦੀਵਾਲ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੌਕੇ ‘ਤੇ ਪੁੱਜਦਿਆਂ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ। Post navigation Previous Post ਪਹਿਲਾਂ ਬਰਨਾਲਾ ਤੇ ਹੁਣ ਹੰਡਿਆਇਆ ’ਚ ਲੁੱਟਖੋਹ, 2 ਲੁਟੇਰਿਆਂ ਨੇ ਦਿੱਤਾ ਘਟਨਾ ਨੂੰ ਅੰਜ਼ਾਮNext Postਪੰਜਾਬ ਦੇ ਇਸ ਖੇਤਰ ’ਚ ਹੋਇਆ ਬੰਬ ਧਮਾਕਾ, ਬਲਾਸਟ ਦੌਰਾਨ ਵਿਅਕਤੀ ਦੀ ਮੌਤ