Posted inਬਰਨਾਲਾ ਪਹਿਲਾਂ ਬਰਨਾਲਾ ਤੇ ਹੁਣ ਹੰਡਿਆਇਆ ’ਚ ਲੁੱਟਖੋਹ, 2 ਲੁਟੇਰਿਆਂ ਨੇ ਦਿੱਤਾ ਘਟਨਾ ਨੂੰ ਅੰਜ਼ਾਮ Posted by overwhelmpharma@yahoo.co.in May 26, 2025 ਬਰਨਾਲਾ, 26 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਮਾਨਸਾ ਰੋਡ ’ਤੇ ਮਰੂਤੀ ਸੁਜ਼ੂਕੀ ਦੇ ਸ਼ੋਰੂਮ ਨੇੜੇ ਇੱਕ ਵਿਅਕਤੀ ਦੀ ਕੁੱਟਮਾਰ ਕਰ ਉਸ ਕੋਲੋਂ ਮੋਬਾਈਲ, ਪੈਸੇ ਅਤੇ ਬੈਟਰੀ ਖੋਹ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜ੍ਹਿਤ ਵਿਅਕਤੀ ਹਰਮੇਲ ਸਿੰਘ ਨੇ ਦੱਸਿਆ ਕਿ ਉਹ ਕਬਾੜ ਖਰੀਦ ਵੇਚਣ ਦਾ ਕੰਮ ਕਰਦਾ ਹੈ। ਬੀਤੀ ਰਾਤ ਕਰੀਬ 10 ਵਜੇ ਉਹ ਹੰਡਿਆਇਆ ਕੈਚੀਆਂ ਤੋਂ ਆਪਣੇ ਘਰ ਧਨੌਲੇ ਖੁਰਦ ਨੂੰ ਰੇਹੜੀ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਰਸਤੇ ਵਿੱਚ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਉਸ ਦਾ ਪਿੱਛਾ ਕਰਨ ਲੱਗ ਪਏ। ਜਿਸ ਦੀ ਉਸਨੂੰ ਭਿਣਕ ਪੈ ਗਈ ਕਿ ਇਹ ਦੋਵੇਂ ਲੁੱਟ ਖੋਹ ਕਰਨ ਵਾਲੇ ਹਨ ਤਾਂ ਉਹ ਆਪਣੀ ਰੇਹੜੀ ਛੱਡ ਕੇ ਘਰਾਂ ਵੱਲ ਨੂੰ ਭੱਜ ਲਿਆ। ਪਰ ਦੋਵੇਂ ਲੁਟੇਰਿਆਂ ਨੇ ਉਸਨੂੰ ਫੜ ਲਿਆ ਤੇ ਕੁੱਟਮਾਰ ਕੀਤੀ। ਇਸ ਦੌਰਾਨ ਉਸਦੀ ਜੇਬ ਵਿੱਚੋਂ ਪਰਸ ਤੇ ਮੋਬਾਇਲ ਕੱਢ ਲਿਆ ਤੇ ਜਾਂਦੇ ਹੋਏ ਰੇਹੜੀ ਵਿੱਚ ਪਈ ਇੱਕ ਬੈਟਰੀ ਵੀ ਚੁੱਕ ਕੇ ਲੈ ਗਏ। ਉਸ ਨੇ ਦੱਸਿਆ ਕਿ ਉਸ ਦੀ ਜੇਬ ਵਿੱਚ 6000 ਰੁਪਏ ਦੀ ਨਗਦੀ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। Post navigation Previous Post ਜਾਣੋ ਕੀ ਕੁਝ ਖ਼ਰੀਦਿਆ ਹੋਇਆ ਸੀ ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ, ਪੜ੍ਹੋ ਸੂਚੀNext Postਬਰਨਾਲਾ ਵਿੱਚ ਸ਼ਰਾਬੀ ਕਾਰ ਚਾਲਕ ਨੇ ਮਚਾਈ ਤਰਥੱਲੀ, ਕਈ ਵਾਹਨ ਲਏ ਲਪੇਟ ਵਿੱਚ