Posted inਅੰਮ੍ਰਿਤਸਰ ਪੰਜਾਬ ਦੇ ਇਸ ਖੇਤਰ ’ਚ ਹੋਇਆ ਬੰਬ ਧਮਾਕਾ, ਬਲਾਸਟ ਦੌਰਾਨ ਵਿਅਕਤੀ ਦੀ ਮੌਤ Posted by overwhelmpharma@yahoo.co.in May 27, 2025 ਅੰਮ੍ਰਿਤਸਰ, 27 ਮਈ (ਰਵਿੰਦਰ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ’ਤੇ ਵੱਡਾ ਬੰਬ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਧਮਾਕੇ ਨਾਲ ਵਿਅਕਤੀ ਦੇ ਹੱਥ ਅਤੇ ਲੱਤਾਂ ਉੱਡ ਗਈਆਂ ਅਤੇ ਉਸਦੇ ਪੂਰੇ ਸਰੀਰ ਦੇ ਚੀਥੜੇ ਉੱਡ ਗਏ। ਜ਼ਖ਼ਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਇਸ ਦੀ ਪੁਸ਼ਟੀ ਡੀਜੀਆਈ ਸਤਿੰਦਰ ਸਿੰਘ ਨੇ ਕੀਤੀ ਹੈ। ਧਮਾਕੇ ਦੀ ਆਵਾਜ਼ ਸੁਣਨ ਵਾਲੇ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇੱਥੇ ਬੰਬ ਫਟਿਆ ਹੈ। – ਅੱਤਵਾਤੀ ਸੰਗਠਨ ਨਾਲ ਜੁੜਿਆ ਸੀ ਮ੍ਰਿਤਕ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ “ਮਜੀਠਾ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਰਨ ਵਾਲਾ ਵਿਅਕਤੀ ਖੁਦ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ। ਮਰਨ ਵਾਲੇ ਵਿਅਕਤੀ ਨੂੰ ਉਸ ਜਗ੍ਹਾ ਦੀ ਤਸਵੀਰ ਭੇਜੀ ਗਈ ਸੀ ਜਿੱਥੋਂ ਉਸ ਨੇ ਬੰਬ ਵਰਗੀ ਵਸਤੂ ਚੁੱਕਣੀ ਸੀ। ਜਦੋਂ ਉਹ ਤੈਅ ਕੀਤੀ ਜਗ੍ਹਾ ‘ਤੇ ਪਹੁੰਚਿਆ ਅਤੇ ਸ਼ੱਕੀ ਵਸਤੂ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਸਤੂ ਫਟ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋਈ ਹੈ। ਸਾਨੂੰ ਮ੍ਰਿਤਕ ਦੀ ਪੈਂਟ ਦੀ ਜੇਬ੍ਹ ਵਿੱਚੋਂ ਕੁਝ ਬਹੁਤ ਮਹੱਤਵਪੂਰਨ ਚੀਜ਼ਾਂ ਮਿਲੀਆਂ ਹਨ ਜੋ ਕਿ ਉਸ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੋੜਦੀਆਂ ਹਨ। ਫੋਰੈਂਸਿਕ ਅਤੇ ਤਕਨੀਕੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗ੍ਰਨੇਡ ਧਮਾਕਾ ਸੀ ਜਾਂ ਆਈਈਡੀ ਬਲਾਸਟ। ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ। – – ਚਸ਼ਮਦੀਦ ਨੇ ਦੱਸੀ ਧਮਾਕੇ ਦੀ ਕਹਾਣੀ ਚਸ਼ਮਦੀਦ ਗਵਾਹ ਨੇ ਦੱਸਿਆ ਹੈ ਕਿ “ਸਵੇਰੇ ਅਚਾਨਕ ਧਮਾਕਾ ਹੋਇਆ ਅਤੇ ਇਹ ਧਮਾਕਾ ਬਹੁਤ ਤੇਜ਼ ਸੀ। ਇਸ ਦੀ ਆਵਾਜ਼ ਸੁਣ ਕੇ, ਜਦੋਂ ਅਸੀਂ ਧਮਾਕੇ ਵਾਲੀ ਥਾਂ ਵੱਲ ਭੱਜੇ, ਤਾਂ ਅਸੀਂ ਦੇਖਿਆ ਕਿ ਇੱਕ ਵਿਅਕਤੀ ਉੱਥੇ ਪਿਆ ਹੋਇਆ ਸੀ ਜੋ ਦਰਦ ਨਾਲ ਤੜਪ ਰਿਹਾ ਸੀ। ਉਸ ਵਿਅਕਤੀ ਦੇ ਹੱਥ ਅਤੇ ਲੱਤਾਂ ਉੱਡ ਗਈਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬੰਬ ਸੀ, ਕਿਉਂਕਿ ਮੌਕੇ ‘ਤੇ ਹੋਰ ਕੁਝ ਨਹੀਂ ਸੀ। ਮੌਕੇ ‘ਤੇ ਕੁਝ ਝਾੜੀਆਂ ਨੂੰ ਵੀ ਅੱਗ ਲੱਗੀ ਹੋਈ ਸੀ, ਜੋ ਕਿ ਬੰਬ ਧਮਾਕੇ ਕਾਰਨ ਲੱਗੀ ਹੋਵੇਗੀ।” ਇਹ ਧਮਾਕਾ ਮਜੀਠਾ ਰੋਡ ਬਾਈਪਾਸ ‘ਤੇ ਸਥਿਤ ‘ਡੀਸੈਂਟ ਐਵੇਨਿਊ’ ਕਲੋਨੀ ਦੇ ਬਾਹਰ ਹੋਇਆ। Post navigation Previous Post ਬਰਨਾਲਾ ਵਿੱਚ ਸ਼ਰਾਬੀ ਕਾਰ ਚਾਲਕ ਨੇ ਮਚਾਈ ਤਰਥੱਲੀ, ਕਈ ਵਾਹਨ ਲਏ ਲਪੇਟ ਵਿੱਚNext Postਬਰਨਾਲਾ ਦੇ ਮਨਕਾਮੇਸ਼ਵਰ ਬਾਲਾ ਜੀ ਦੇ ਮੰਦਿਰ ’ਚ ਹੁੰਦੀ ਹੈ ਹਰ ਮਨੋਕਾਮਨਾ ਪੂਰੀ