Posted inਸੰਗਰੂਰ ‘ਬੰਬ ਧਮਾਕਿਆਂ ਨਾਲ ਦਹਿਲ ਰਿਹਾ ਹੈ ਪੰਜਾਬ, ਮੁੱਖ ਮੰਤਰੀ ਬੇਖ਼ਬਰ’ Posted by overwhelmpharma@yahoo.co.in May 27, 2025 ਸੰਗਰੂਰ, 27 ਮਈ (ਰਵਿੰਦਰ ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਬੰਬ ਧਮਾਕਿਆਂ ਨਾਲ ਦਹਿਲ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਬੇਖਬਰ ਹੋ ਕੇ ਆਪਣੇ ਆਕਾ ਅਰਵਿੰਦ ਕੇਜ਼ਰੀਵਾਲ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਮਜੀਠਾ ਬੰਬ ਧਮਾਕੇ ਤੋਂ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਰਕਾਰ ਦੇ ਹੱਥੋਂ ਨਿਕਲ ਚੁੱਕੀ ਹੈ, ਜਿਸ ਕਾਰਨ ਬੇਗੁਨਾਹ ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲ ਵਿੱਚ ਅਜਿਹੀ ਨਾਜ਼ੁਕ ਸਥਿਤੀ ਪੰਜਾਬੀਆਂ ਨੇ ਨਹੀਂ ਦੇਖੀ ਸੀ। ਖੰਨਾ ਨੇ ਕਿਹਾ ਕਿ ਪੰਜਾਬ ਦੇ ਗਲੀਆਂ ਮੁਹੱਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੁੱਖ ਮੰਤਰੀ ਫੋਟੋ ਸੈਸ਼ਨ ਕਰਨ ਵਿੱਚ ਰੁੱਝੇ ਹੋਏ ਹਨ। ਅਜਿਹੀ ਨਕਾਰਾ ਸਰਕਾਰ ਨੂੰ ਤੁਰੰਤ ਮੁਅੱਤਲ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕ ਅਮਨ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ। ਅੱਜ ਇਹ ਸਥਿਤੀ ਬਣ ਚੁੱਕੀ ਹੈ ਲੋਕਾਂ ਨੂੰ ਘਰ ਤੋਂ ਨਿਕਲਣ ਵੇਲੇ ਇਹ ਹੀ ਖਦਸ਼ਾ ਬਣਿਆ ਰਹਿੰਦਾ ਹੈ ਕਿ ਉਹ ਠੀਕ-ਠਾਕ ਘਰ ਵਾਪਸ ਆਉਣਗੇ ਕਿ ਨਹੀਂ। ਪੰਜਾਬ ਵਿੱਚ ਇਸ ਸਮੇਂ ਗੈਗਸਟਰਾਂ ਦਾ ਰਾਜ ਬਣਿਆ ਹੋਇਆ ਹੈ। ਜਿਹੜੇ ਆਪਣੀ ਮਨਮਰਜ਼ੀ ਨਾਲ ਪੰਜਾਬ ‘ਚ ਦਹਿਸ਼ਤ ਭਰਿਆ ਮਾਹੌਲ ਸਿਰਜ਼ ਰਹੇ ਹਨ। ਗੈਂਗਸਟਰਾਂ ਦੇ ਬੁਲੰਦ ਹੌਸਲੇ ਦੇਖ ਕੇ ਜਾਪਦਾ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਤੋਂ ਪੰਜਾਬ ਸੰਭਲ ਨਹੀਂ ਰਿਹਾ ਤਾਂ ਉਹ ਆਪਣੀ ਸਰਕਾਰ ਭੰਗ ਕਰ ਦੇਣ। Post navigation Previous Post ਬਰਨਾਲਾ ਦੇ ਮਨਕਾਮੇਸ਼ਵਰ ਬਾਲਾ ਜੀ ਦੇ ਮੰਦਿਰ ’ਚ ਹੁੰਦੀ ਹੈ ਹਰ ਮਨੋਕਾਮਨਾ ਪੂਰੀNext Postਵਿਦਿਆਰਥੀਆਂ ਨੇ ਇਕ ਦਿਨ ਬਿਤਾਇਆ ਐਸ.ਐਸ.ਪੀ. ਨਾਲ, ਅਨੁਸ਼ਾਸਨ, ਸਮਰਪਣ ਅਤੇ ਸੇਵਾ ਦਾ ਸਿੱਖਿਆ ਪਾਠ