ਬਰਨਾਲਾ, 28 ਮਈ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਪੁਲਿਸ ਲਾਈਨ ਬਰਨਾਲਾ ਵਿਖੇ ਦੰਗਾ ਵਿਰੋਧੀ ਮੌਕ ਡਰਿਲ ਕਰਵਾਈ ਗਈ, ਜਿੱਥੇ ਐਸ.ਪੀ ਹੈਡ ਕੁਆਰਟਰ ਬਰਨਾਲਾਰਾਜੇਸ਼ ਕੁਮਾਰ ਛਿੱਬਰ ਵੱਲੋਂ ਮੌਕ ਡਰਿਲ ਦਾ ਨਿਰੀਖਣ ਕੀਤਾ ਗਿਆ ਅਤੇ ਫੋਰਸ ਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲ ਬਹਾਲ ਰੱਖਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ।

