ਨਵੀਂ ਦਿੱਲੀ, 29 ਮਈ (ਰਵਿੰਦਰ ਸ਼ਰਮਾ) : ਭਾਰਤ ਲਈ ਇਤਿਹਾਸ ਰਚਣ ਵਾਲੀ ਰੇਚਲ ਗੁਪਤਾ ਨੇ ਅੱਜ ਇੱਕ ਵੱਡਾ ਕਦਮ ਚੁੱਕਦਿਆਂ ਰੇਚਲ ਗੁਪਤਾ ਨੇ ਇੱਕ ਪੋਸਟ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਰੇਚਲ ਹੁਣ ਸੁੰਦਰਤਾ ਮੁਕਾਬਲੇ ਨੂੰ ਰੱਦ ਕਰਦੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਪੂਰੀ ਦੁਨੀਆ ਉਸ ਨੂੰ ਜਾਣਦੀ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਨੇ ਹੁਣ ਸੋਸ਼ਲ ਮੀਡੀਆ ’ਤੇ ਇੱਕ ਵੱਡਾ ਐਲਾਨ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਵਾਪਸ ਕਰ ਰਹੀ ਹੈ। ਸਾਲ 2024 ਵਿੱਚ ਹੀ ਰੇਚਲ ਗੁਪਤਾ ਨੇ ਭਾਰਤ ਲਈ ਪਹਿਲਾ ਸੁਨਹਿਰੀ ਤਾਜ ਜਿੱਤਿਆ ਸੀ।
– ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਛੱਡਿਆ ਅਹੁਦਾ
ਉਸ ਨੂੰ ਇਹ ਖਿਤਾਬ ਜਿੱਤੇ ਇੱਕ ਸਾਲ ਵੀ ਨਹੀਂ ਹੋਇਆ ਹੈ ਅਤੇ ਉਹ ਇਸ ਨੂੰ ਵਾਪਸ ਕਰ ਰਹੀ ਹੈ। ਰੇਚਲ ਗੁਪਤਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਪੋਸਟ ਸਾਂਝੀ ਕਰਕੇ ਦੁਨੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਇੱਕ ਨੋਟ ਵਿੱਚ ਲਿਖਿਆ, ‘ਮੈਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਮੈਂ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਆਪਣਾ ਤਾਜ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਤਾਜ ਪਹਿਨਾਉਣਾ ਮੇਰੀ ਜ਼ਿੰਦਗੀ ਦੇ ਸਭ ਤੋਂ ਮਿੱਠੇ ਸੁਪਨਿਆਂ ਵਿੱਚੋਂ ਇੱਕ ਸੀ ਅਤੇ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਇਤਿਹਾਸ ਰਚਣ ਦੀ ਉਮੀਦ ਅਤੇ ਮਾਣ ਨਾਲ ਭਰੀ ਹੋਈ ਸੀ।’

