Posted inਬਰਨਾਲਾ ‘ਵਾਰਿਸ ਪੰਜਾਬ ਦੇ ਪਾਰਟੀ’ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ Posted by overwhelmpharma@yahoo.co.in Jun 2, 2025 ਬਰਨਾਲਾ , 2 ਜੂਨ (ਰਵਿੰਦਰ ਸ਼ਰਮਾ) : ਖਾਲਿਸਤਾਨੀ ਸਮਰਥਕ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ‘ਅਕਾਲੀ ਦਲ ਵਾਰਸ ਪੰਜਾਬ’ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਬਰਨਾਲਾ ਵਿਖੇ ਵੱਡਾ ਐਲਾਨ ਕੀਤਾ ਗਿਆ। ਸਾਬਕਾ ਸੰਸਦ ਮੈਂਬਰ ਅਤੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਪਹੁੰਚੇ। ਸਾਬਕਾ ਪਾਰਲੀਮੈਂਟ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ “ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਵਿੱਚ ਆਏ, ਉਨ੍ਹਾਂ ਵੱਲੋਂ ਖਾਲਸਾ ਵਹੀਰ ਚਲਾਈ ਗਈ, ਨਸ਼ਿਆਂ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਅਤੇ ਬਹੁਤ ਵੱਡੀ ਧਾਰਮਿਕ ਲਹਿਰ ਚਲਾਈ। ਉਸ ਸਮੇਂ ਤੋਂ ਉਹ ਉਨ੍ਹਾਂ ਨਾਲ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਹੀਰ ਰੋਡੇ ਪਿੰਡ ਤੋਂ ਸ਼ੁਰੂ ਕੀਤੀ ਗਈ, ਜਿਸ ਸਮੇਂ ਉਹ ਉਥੇ ਮੌਜੂਦ ਸੀ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਬਾਪੂ ਤਰਸੇਮ ਸਿੰਘ ਜੀ ਹੁਣ ਇਸ ਪਾਰਟੀ ਨੂੰ ਚਲਾ ਰਹੇ ਹਨ, ਜੋ ਵੀ ਪਾਰਟੀ ਦਾ ਅਨੁਸ਼ਾਸਨ ਹੋਵੇਗਾ, ਉਸ ਨੂੰ ਉਨ੍ਹਾਂ ਵੱਲੋਂ 101 ਫੀਸਦੀ ਨਿਭਾਇਆ ਜਾਵੇਗਾ।” – ਮੁੱਖ ਮੰਤਰੀ ਦਾ ਚਿਹਰਾ ਅਕਾਲੀ ਦਲ ਵਾਰਸ ਪੰਜਾਬ’ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ। 2027 ਦੇ ਇਲੈਕਸ਼ਨਾਂ ਵਿੱਚ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਰਾਜਦੇਵ ਸਿੰਘ ਖਾਲਸਾ ਨੇ ਸੰਸਦ ਮੈਂਬਰ ਬਣਨ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਤੋਂ ਐਨਐਸਏ ਨਾ ਹਟਾਏ ਜਾਣ ‘ਤੇ ਵੀ ਸਰਕਾਰ ਪ੍ਰਤੀ ਨਾਰਾਜ਼ਗੀ ਜਾਹਿਰ ਕੀਤੀ। ਉਥੇ ਪਾਰਟੀ ਵੱਲੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਮੇਤ ਪੰਜ ਲੋਕਾਂ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਪਰਮਜੀਤ ਸਿੰਘ ਜੌਹਲ ਜੋ ਕਿ ਇੰਗਲੈਂਡ ਵਿੱਚ ਆਪਣਾ ਬਹੁਤ ਵੱਡਾ ਵਪਾਰ ਛੱਡ ਕੇ ਖਾਲਸਾ ਪੰਥ ਦੀ ਸੇਵਾ ਵਿੱਚ ਕੋਆਰਡੀਨੇਟਰ ਦੀ ਤੌਰ ‘ਤੇ ਜਿੰਮੇਵਾਰੀ ਨਿਭਾ ਰਹੇ ਹਨ, ਮੇਰੇ ਵੱਲੋਂ ਇਨ੍ਹਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਲੈਕਸ਼ਨ ਲੜਾਉਣਾ ਉਹ ਪਾਰਟੀ ਦਾ ਅਧਿਕਾਰ ਹੈ, ਜਿਸ ਤਰ੍ਹਾਂ ਤਰਸੇਮ ਸਿੰਘ ਦਾ ਹੁਕਮ ਅਤੇ ਪਾਰਟੀ ਦਾ ਹੁਕਮ ਹੋਵੇਗਾ ਮੇਰੇ ਵੱਲੋਂ ਹਰ ਹਾਲਤ ਵਿੱਚ ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। Post navigation Previous Post ਗੁਰਦੁਆਰੇ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼, ਲੋਕਾਂ ਨੇ ਵਿਅਕਤੀ ਨੂੰ ਫੜ੍ਹ ਕੇ ਕੀਤਾ ਪੁਲਿਸ ਹਵਾਲੇNext Postਸਾਬਕਾ ਫ਼ੌਜੀ ਨੇ ਨਸ਼ਾ ਤਸਕਰਾਂ ਦਾ ਕੀਤਾ ਵਿਰੋਧ, ਤਸਕਰਾਂ ਨੇ ਤੋੜੀਆਂ ਲੱਤਾਂ