119 ਭਾਰਤੀਆਂ ਨੂੰ ਲੈ ਕੇ ਅਮਰੀਕੀ ਜ਼ਹਾਜ਼ ਅੱਧੀ ਰਾਤ ਨੂੰ ਅੰਮ੍ਰਿਤਸਰ ਹੋਇਆ ਲੈਂਡ

ਅੰਮ੍ਰਿਤਸਰ, 16 ਫਰਵਰੀ (ਰਵਿੰਦਰ ਸ਼ਰਮਾ) : 119 ਭਾਰਤੀਆਂ ਨੂੰ ਲੈ ਕੇ ਅਮਰੀਕਾ ਤੋਂ ਜਹਾਜ਼ ਅੱਧੀ ਰਾਤ ਨੂੰ ਅਮਰੀਕਾ ਤੋਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਿਆ। 119 ਭਾਰਤੀਆਂ ‘ਚ 67 ਪੰਜਾਬੀ ਹਨ। ਸਾਰਾ ਦਿਨ ਡਿਪੋਰਟੀਆਂ ਦੇ ਅਮ੍ਰਿਤਸਰ ਉਤਰਨ ਕਾਰਨ ਸਿਆਸਤ ਗਰਮਾਈ ਰਹੀ। ਜਿਥੇ ਮੁੱਖ ਮੰਤਰੀ ਪੰਜਾਬ ਪਿਛਲੇ 24 ਘੰਟਿਆਂ ਤੋਂ ਅਮ੍ਰਿਤਸਰ ਵਿਚ ਹਨ, ਉਥੇ ਹੀ ਰਵਨੀਤ ਬਿੱਟੂ ਵੀ ਏਅਰਪੋਰਟ ਪਹੁੰਚੇ ਅਤੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਡਿਪੋਰਟੀਆਂ ਦੇ ਹੱਕ ‘ਚ ਨਾਅਰਾ ਮਾਰਿਆ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਦੇ ਹਿੱਸੇ ਵਜੋਂ, 10 ਦਿਨਾਂ ਦੇ ਅੰਦਰ ਅਜਿਹਾ ਦੂਜਾ ਆਗਮਨ ਹੈ।

ਦੇਸ਼ ਨਿਕਾਲੇ ਦਾ ਪਹਿਲਾ ਦੌਰ 5 ਫਰਵਰੀ ਨੂੰ ਹੋਇਆ ਸੀ, ਜਦੋਂ ਇੱਕ ਅਮਰੀਕੀ ਫੌਜੀ ਜਹਾਜ਼ ਨੇ 104 ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚਾਇਆ ਸੀ। 157 ਡਿਪੋਰਟੀਆਂ ਨਾਲ ਤੀਜੇ ਜਹਾਜ਼ ਦੇ ਐਤਵਾਰ ਨੂੰ ਭਾਰਤ ਵਿੱਚ ਉਤਰਨ ਦੀ ਉਮੀਦ ਹੈ। ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਜਹਾਜ਼ ਸ਼ਨੀਵਾਰ ਰਾਤ ਕਰੀਬ 11:40 ਵਜੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ।ਕੁੱਲ ਡਿਪੋਰਟੀਆਂ ਵਿੱਚੋਂ 67 ਪੰਜਾਬ ਤੋਂ, 33 ਹਰਿਆਣਾ ਤੋਂ, ਅੱਠ ਗੁਜਰਾਤ ਤੋਂ, ਤਿੰਨ ਉੱਤਰ ਪ੍ਰਦੇਸ਼ ਤੋਂ, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਦੋ-ਦੋ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇੱਕ-ਇੱਕ ਵਿਅਕਤੀ ਹਨ। ਇਨ੍ਹਾਂ ‘ਚੋਂ ਕੁਝ ਦੇ ਪਰਿਵਾਰ ਉਨ੍ਹਾਂ ਨੂੰ ਲੈਣ ਏਅਰਪੋਰਟ ‘ਤੇ ਪਹੁੰਚੇ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.