Posted inਬਰਨਾਲਾ ਗੌਰਮਿੰਟ ਟੀਚਰਜ਼ ਯੂਨੀਅਨ ਬਰਨਾਲਾ ਦਾ ਵਫਦ ਡੀ.ਈ.ਓ. ਬਰਨਾਲਾ ਨੂੰ ਮਿਲਿਆ Posted by overwhelmpharma@yahoo.co.in Jun 3, 2025 – 5178 ਅਧਿਆਪਕਾਂ ਦੇ ਬਕਾਏ ਜਲਦੀ ਜਾਰੀ ਕਰਨ ਲਈ ਸਾਰੇ ਅੜਿੱਕੇ ਕੀਤੇ ਜਾਣਗੇ ਦੂਰ – 2023-24 ਦੀਆਂ ਏ.ਸੀ.ਆਰਜ ਅਧਿਆਪਕਾਂ ਨੂੰ ਜਲਦੀ ਹੀ ਹੋਣਗੀਆਂ ਉਪਲੱਬਧ ਬਰਨਾਲਾ, 3 ਜੂਨ (ਰਵਿੰਦਰ ਸ਼ਰਮਾ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਦਾ ਇੱਕ ਮਾਸ ਡੈਪੂਟੇਸ਼ਨ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਅਤੇ ਜਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਬਰਨਾਲਾ ਸੁਨੀਤਇੰਦਰ ਸਿੰਘ ਨੂੰ ਮਿਲਿਆ। ਮੀਟਿੰਗ ਵਿੱਚ 5178 ਅਧਿਆਪਕਾਂ ਦੇ ਏਰੀਅਰ ਕਢਵਾਉਣ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਤਰਕ ਪੂਰਨ ਢੰਗ ਨਾਲ ਪੱਖ ਰੱਖਿਆ ਗਿਆ , ਜਿਸ ਤੇ ਜਿਲ਼੍ਹਾ ਸਿੱਖਿਆ ਅਫਸਰ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਜਿਲ੍ਹੇ ਦੇ ਸਾਰੇ ਬਿੱਲਾਂ ਨੂੰ ਕਿਸੇ ਨੇੜਲੇ ਜਿਲ੍ਹੇ ਦੇ ਸੈਕਸਨ ਅਫਸਰ ਨੂੰ ਡੈਪੂਟੇਸ਼ਨ ਤੇ ਬੁਲਾ ਕੇ ਬਿੱਲਾਂ ਬਿੱਟ ਕਰਵਾ ਕੇ ਸਾਰੇ ਅੜਿੱਕੇ ਦੂਰ ਕਰ ਕੇ ਬਿੱਲ ਕਲੇਮ ਕਰਵਾਏ ਜਾਣਗੇ। ਅਧਿਆਪਕਾਂ ਦੀਆਂ ਸਾਲ 2023-24 ਦੀਆਂ ਏ.ਸੀ.ਆਰਜ. ਸਬੰਧੀ ਕਿਹਾ ਗਿਆ ਕਿ ਜਲਦੀ ਹੀ ਸਾਰੀਆਂ ਏ.ਸੀ.ਆਰਜ ਸਕੂਲ ਮੁਖੀਆਂ ਰਾਹੀਂ ਅਧਿਆਪਕਾਂ ਨੂੰ ਮੁਹੱਈਆਂ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਕਲੈਰੀਕਲ ਕਾਡਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਜਿਲ਼੍ਹੇ ਦੇ ਕਿਸੇ ਸਰਾਰਤੀ ਅਨਸਰ ਦੁਆਰਾਂ ਕੀਤੀਆਂ ਜਾ ਰਹੀਆਂ ਬੇ- ਬੁਨਿਆਦ ਸ਼ਿਕਾਇਤਾਂ ਨੂੰ ਵੀ ਜਥੇਬੰਦੀ ਨੇ ਗੰਭੀਰਤਾ ਨਾਲ ਲੈਂਦਿਆਂ ਇੰਨ੍ਹਾਂ ਬੇਨਾਮੀ ਸ਼ਿਕਾਇਤਾਂ ਪਿੱਛੇ ਕਿਸੇ ਨਿੱਜੀ ਮੁਫਾਦ ਹੋਣ ਦੀ ਗੱਲ ਕਹੀ ਤੇ ਇਸ ਸ਼ਿਕਾਇਤ ਨੂੰ ਸੁਹਿਰਦਤਾ ਨਾਲ ਹੱਲ ਕਰਨ ਤੇ ਇੰਨ੍ਹਾਂ ਬੇਨਾਮੀ ਸ਼ਿਕਾਇਤਾਂ ਦੀ ਪੜਤਾਲ ਕਰਨ ਦੀ ਗੱਲ ਵੀ ਕੀਤੀ ਗਈ। ਮੈਡੀਕਲ ਬਿੱਲਾਂ ਦੇ ਬੱਜਟ , ਜੀਪੀਐਫ ਸੈਂਕਸਨਾਂ ਤੇ ਮੈਪਿੰਗ ਸਬੰਧੀ ਅਤੇ ਹੋਰ ਮਸਲਿਆਂ ਤੇ ਵੀ ਹਾਂ ਪੱਖੀ ਗੱਲਬਾਤ ਹੋਈ ਜਿਸ ਤੇ ਜਥੇਬੰਦੀ ਨੇ ਪੂਰਨ ਤਸੱਲੀ ਪ੍ਰਗਟ ਕੀਤੀ। ਮੀਟਿੰਗ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਭੋਤਨਾ, ਵਿਕਾਸ ਕੁਮਾਰ ਭੱਦਲਵੱਡ, ਰਮਨਦੀਪ ਸਿੰਘ, ਹੈਡਮਾਸਟਰ ਰਾਕੇਸ਼ ਕੁਮਾਰ, ਏਕਮਪ੍ਰੀਤ ਸਿੰਘ ਭੋਤਨਾ, ਜਗਦੀਪ ਸਿੰਘ ਭੱਦਲਵੱਡ, ਸੁਖਪਾਲ ਸਿੰਘ ਸੇਖਾ, ਸੋਨਦੀਪ ਸਿੰਘ ਟੱਲੇਵਾਲ, ਪਰਮਿੰਦਰ ਸਿੰਘ ਠੀਕਰੀਵਾਲਾ, ਰਾਣਾ ਸਿੰਘ, ਸੁਖਮਿੰਦਰ ਸਿੰਘ ਭੱਦਲਵੱਡ, ਚਮਕੌਰ ਸਿੰਘ ਭੋਤਨਾ, ਹਰਜਿੰਦਰ ਸਿੰਘ ਠੀਕਰੀਵਾਲਾ, ਗੁਰਗੀਤ ਸਿੰਘ, ਜਸਵੀਰ ਸਿੰਘ ਵਜੀਦਕੇ, ਰਾਜਵਿੰਦਰ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ। Post navigation Previous Post ਹੁਣ ਤਹਿਸੀਲਾਂ ਦੇ ਫਰਦ ਕੇਂਦਰਾਂ ਦੇ ਮੁਲਾਜ਼ਮ ਗਏ ਹੜਤਾਲ ’ਤੇ, ਲੋਕ ਪਰੇਸ਼ਾਨNext Postਗੁਰਦੁਆਰਾ ਸਾਹਿਬ ’ਚ ਏ.ਸੀ. ਦਾ ਕੰਪਰੈਸ਼ਰ ਫੱਟਿਆ, ਔਰਤ ਦੀ ਮੌਤ, 9 ਜ਼ਖਮੀ