Posted inਲੁਧਿਆਣਾ ਹੁਣ ਤਹਿਸੀਲਾਂ ਦੇ ਫਰਦ ਕੇਂਦਰਾਂ ਦੇ ਮੁਲਾਜ਼ਮ ਗਏ ਹੜਤਾਲ ’ਤੇ, ਲੋਕ ਪਰੇਸ਼ਾਨ Posted by overwhelmpharma@yahoo.co.in Jun 3, 2025 ਲੁਧਿਆਣਾ, 3 ਜੂਨ (ਰਵਿੰਦਰ ਸ਼ਰਮਾ) : ਤਹਿਸੀਲਾਂ ਦੇ ਮੁਲਾਜ਼ਮ ਹੜ੍ਹਤਾਲ ’ਤੇ ਚਲੇ ਗਏ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਨਾਲ ਸਬੰਧਤ ਤਹਿਸੀਲਾਂ ਦੇ ਫਰਦ ਕੇਂਦਰਾਂ ਦੇ ਮੁਲਾਜ਼ਮ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਕਾਰਨ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਫਰਦ ਕੇਂਦਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਫਰਦ ਕੇਂਦਰਾਂ ਦੀ ਪ੍ਰਬੰਧਨ ਕਰਨ ਵਾਲੀ ਕੰਪਨੀ ਨੇ ਸਾਨੂੰ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ। ਮੁਲਾਜ਼ਮਾਂ ਨੇ ਕਿਹਾ ਕਿ ਤਨਖ਼ਾਹ ਨਾ ਮਿਲਣ ਦੇ ਕਾਰਨ ਉਨ੍ਹਾਂ ਦੇ ਘਰਾਂ ਦਾ ਬਜ਼ਟ ਪੂਰੀ ਤਰ੍ਹਾਂ ਨਾਲ ਹਿੱਲ ਚੁੱਕਿਆ ਹੈ ਅਤੇ ਮਜ਼ਬੂਰੀ ਕਾਰਨ ਸਾਨੂੰ ਹੜਤਾਲ ’ਤੇ ਜਾਣਾ ਪੈ ਰਿਹਾ ਹੈ। ਦੂਜੇ ਪਾਸੇ ਫਰਦ ਕੇਂਦਰਾਂ ਦੇ ਮੁਲਾਜ਼ਮ ਹੜਤਾਲ ’ਤੇ ਜਾਣ ਕਾਰਨ ਲੋਕਾਂ ਨੁੰ ਕਾਫੀ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਬਿਨ੍ਹਾਂ ਫਰਦ ਲਏ ਹੀ ਤਹਿਸੀਲਾਂ ਤੋਂ ਵਾਪਸ ਮੁੜ ਰਹੇ ਹਨ। Post navigation Previous Post ਸੀ.ਐੱਮ. ਭਗਵੰਤ ਮਾਨ ਦੀ ਸੁਰੱਖਿਆ ’ਚ ਤੈਨਾਤ ਥਾਣੇਦਾਰ ਦੀ ਗੋਲੀ ਲੱਗਣ ਕਾਰਨ ਮੌਤNext Postਗੌਰਮਿੰਟ ਟੀਚਰਜ਼ ਯੂਨੀਅਨ ਬਰਨਾਲਾ ਦਾ ਵਫਦ ਡੀ.ਈ.ਓ. ਬਰਨਾਲਾ ਨੂੰ ਮਿਲਿਆ