Posted inਪਟਿਆਲਾ ਸੀ.ਐੱਮ. ਭਗਵੰਤ ਮਾਨ ਦੀ ਸੁਰੱਖਿਆ ’ਚ ਤੈਨਾਤ ਥਾਣੇਦਾਰ ਦੀ ਗੋਲੀ ਲੱਗਣ ਕਾਰਨ ਮੌਤ Posted by overwhelmpharma@yahoo.co.in Jun 3, 2025 ਪਟਿਆਲਾ, 3 ਜੂਨ (ਰਵਿੰਦਰ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਰੱਖਿਆ ਵਿੱਚ ਤੈਨਾਤ ਏਐਸਆਈ ਮਨਪ੍ਰੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੁਲਿਸ ਅਨੁਸਾਰ, ਬਹਾਦਰਗੜ੍ਹ ਕਮਾਂਡੋ ਕੰਪਲੈਕਸ ਵਿੱਚ ਗੋਲੀ ਲੱਗਣ ਦੀ ਇਹ ਘਟਨਾ ਸਾਹਮਣੇ ਆਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਮਨਪ੍ਰੀਤ ਸਿੰਘ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਟੀਮ ਦੇ ਵਲੋਂ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਉਹ ਮਾਨਸਿਕ ਤਣਾਅ ਵਿੱਚ ਸੀ। ਕੁਝ ਇਸ ਨੂੰ ਖੁਦਕੁਸ਼ੀ ਦੀ ਘਟਨਾ ਦੱਸ ਰਹੇ ਹਨ ਜਦੋਂਕਿ ਪੁਲਿਸ ਨੇ ਇਸ ਨੂੰ ਅਚਾਨਕ ਵਾਪਰੀ ਘਟਨਾ ਦੱਸਿਆ ਹੈ। ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਹਿਲ ਨੇ ਕਿਹਾ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਮਾਮਲਾ ਅਚਾਨਕ ਵਾਪਰੀ ਘਟਨਾ ਵਜੋਂ ਸਾਹਮਣੇ ਆਇਆ ਹੈ। ਬਾਕੀ ਪੁਲਿਸ ਜਾਂਚ ਕਰ ਰਹੀ ਹੈ। ਉਹ ਇਸ ਕੁਆਟਰ ਵਿੱਚ ਇਕੱਲਾ ਹੀ ਰਹਿ ਰਿਹਾ ਸੀ। Post navigation Previous Post ਐਸ.ਸੀ. ਪਰਿਵਾਰਾਂ ਦਾ 68 ਕਰੋੜ ਦਾ ਕਰਜ਼ਾ ਮੁਆਫ਼, 4727 ਪਰਿਵਾਰਾਂ ਨੂੰ ਮਿਲੇਗਾ ਫਾਇਦਾNext Postਹੁਣ ਤਹਿਸੀਲਾਂ ਦੇ ਫਰਦ ਕੇਂਦਰਾਂ ਦੇ ਮੁਲਾਜ਼ਮ ਗਏ ਹੜਤਾਲ ’ਤੇ, ਲੋਕ ਪਰੇਸ਼ਾਨ