Posted inਚੰਡੀਗੜ੍ਹ ਐਸ.ਸੀ. ਪਰਿਵਾਰਾਂ ਦਾ 68 ਕਰੋੜ ਦਾ ਕਰਜ਼ਾ ਮੁਆਫ਼, 4727 ਪਰਿਵਾਰਾਂ ਨੂੰ ਮਿਲੇਗਾ ਫਾਇਦਾ Posted by overwhelmpharma@yahoo.co.in Jun 3, 2025 ਚੰਡੀਗੜ੍ਹ, 3 ਜੂਨ (ਰਵਿੰਦਰ ਸ਼ਰਮਾ) : ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਹਜ਼ਾਰਾਂ ਲੋਕਾਂ ਨੂੰ ਸਰਕਾਰ ਨੇ ਫਾਇਦਾ ਦਿੱਤਾ ਹੈ। ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ। ਮਾਨ ਨੇ ਕਿਹਾ ਕਿ 31 ਮਾਰਚ 2020 ਤੱਕ ਜਿਨ੍ਹਾਂ ਐਸ.ਸੀ. ਪਰਿਵਾਰਾਂ ਨੇ ਕਰਜ਼ਾ ਲਿਆ ਸੀ, ਸਰਕਾਰ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਹੈ। 2025 ਦੇ ਬਜਟ ਵਿੱਚ ਸਰਕਾਰ ਨੇ 4727 ਐਸ.ਸੀ. ਲੋਕਾਂ ਦਾ 68 ਕਰੋੜ ਦਾ ਕਰਜ਼ਾ ਮੁਆਫ਼ ਕੀਤਾ। ਇਹ ਸੰਸਥਾ ਹੁਣ ਤੱਕ 847 ਕਰੋੜ ਦਾ ਇਸ ਸਾਲ ਕਰਜ਼ਾ ਦੇ ਚੁੱਕੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੈਅ ਤਾਰੀਖ਼ ਤੋਂ ਬਾਅਦ ਲੋਕਾਂ ਨੂੰ ਹੁਣ ਕੋਈ ਵਿਆਜ ਜਾਂ ਲਿਆ ਕਰਜ਼ਾ ਨਹੀਂ ਦੇਣਾ ਪਵੇਗਾ। ਐਸ.ਸੀ. ਵਰਗ ਦੇ ਲੋਕਾਂ ਦਾ ਪੁਰਾਣਾ ਕਰਜ਼ਾ ਮੁਆਫ਼ ਕਰਕੇ ਸਰਕਾਰ ਉਨ੍ਹਾਂ ਨੂੰ ਦੁਬਾਰਾ ਨਵਾਂ ਰੋਜ਼ਗਾਰ ਜਾਂ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਦੇ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਦੋਂ ਇਸ ਸਾਲ ਦਾ ਬਜਟ ਬਣਾਇਆ ਜਾ ਰਿਹਾ ਸੀ, ਉਦੋਂ ਹੀ ਇਸ ਵਿੱਚ ਇਹ ਪ੍ਰਬੰਧ ਕੀਤੇ ਗਏ। ਅਨੁਸੂਚਿਤ ਜਾਤੀਆਂ ਦੇ ਭੂਮੀ ਵਿਕਾਸ ਦਾ ਲਿਆ ਕਰਜ਼ੇ ਦੀ ਰਿਕਵਰੀ ਦਰ 84 ਫੀਸਦੀ ਹੈ। 30 ਕਰੋੜ ਮੂਲ ਰਾਸ਼ੀ, 22 ਕਰੋੜ ਵਿਆਜ ਅਤੇ 15 ਕਰੋੜ ਪੈਨਲ ਵਿਆਜ ਹੈ। 20 ਸਾਲਾਂ ਤੋਂ ਇਹ ਕਰਜ਼ਾ ਪੈਂਡਿੰਗ ਸੀ। ਭਗਵੰਤ ਮਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਟਾਕਸ਼ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਸਿੰਦੂਰ ਵੰਡਣ ਦੇ ਪ੍ਰੋਗਰਾਮ ਅਤੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ‘ਆਪ੍ਰੇਸ਼ਨ ਸਿੰਦੂਰ’ ਦੇ ਨਾਮ ‘ਤੇ ਵੋਟਾਂ ਮੰਗਣ ‘ਤੇ ਪੁੱਛੇ ਗਏ ਸਵਾਲ ‘ਤੇ ਮੁੱਖ ਮੰਤਰੀ ਮਾਨ ਨੇ ਕਟਾਕਸ਼ ਕਰਦਿਆਂ ਕਿਹਾ ਕਿ ਕਿਤੇ ਦੇਸ਼ ਵਿੱਚ ‘ਵਨ ਨੇਸ਼ਨ ਵਨ ਹਸਬੈਂਡ’ ਨਾ ਲਾਗੂ ਕਰ ਦਿੱਤਾ ਜਾਵੇ। Post navigation Previous Post ਸ਼੍ਰੀ ਹਰਿਮੰਦਰ ਸਾਹਿਬ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਮੁਲਜ਼ਮ ਲਿਆ ਹਿਰਾਸਤ ’ਚNext Postਸੀ.ਐੱਮ. ਭਗਵੰਤ ਮਾਨ ਦੀ ਸੁਰੱਖਿਆ ’ਚ ਤੈਨਾਤ ਥਾਣੇਦਾਰ ਦੀ ਗੋਲੀ ਲੱਗਣ ਕਾਰਨ ਮੌਤ