Posted inਬਰਨਾਲਾ ਬਰਨਾਲਾ ’ਚ ਇਕੋ ਦਿਨ 2 ਔਰਤਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਛਾਇਆ ਮਾਤਮ Posted by overwhelmpharma@yahoo.co.in Jun 3, 2025 ਬਰਨਾਲਾ, 3 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਵਿਚ ਲਗਾਤਾਰ ਹਾਰਟ ਅਟੈਕ ਕਾਰਨ ਮੌਤਾਂ ਦੇ ਅੰਕੜਿਆਂ ਵਿਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਮਾਮਲਾ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਤੋਂ ਸਾਹਮਣੇ ਆਇਆ ਹੈ। ਜਿਥੇ ਇਕੋ ਦਿਨ ਦੋ ਮਹਿਲਾਵਾਂ ਦੀ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਦੋਵੇਂ ਪਰਿਵਾਰਿਕ ਮੈਂਬਰਾਂ ਨਾਲ ਵੱਖੋ-ਵਖਰੀਆਂ ਰਾਜਨੀਤਿਕ, ਸਮਾਜਿਕ ਪਾਰਟੀਆਂ, ਕਿਸਾਨ ਜਥੇਬੰਦੀਆਂ ਤੇ ਪਿੰਡ ਪੰਚਾਇਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਾਰਟ ਅਟੈਕ ਦੀ ਬਿਮਾਰੀ ਕਾਰਨ ਦੋ ਮਹਿਲਾਵਾਂ ਦੀ ਇਕੋ ਦਿਨ ਮੌਤ ਨਾਲ ਪਰਿਵਾਰ ਵਿਚ ਗਮ ਦਾ ਮਾਹੌਲ ਹੈ। ਮ੍ਰਿਤਕ ਮਹਿਲਾਵਾਂ ਦੀ ਪਛਾਣ ਤੇਜਵੰਤ ਕੌਰ ਤੇ ਲਖਬੀਰ ਕੌਰ ਵਜੋਂ ਹੋਈ ਹੈ। ਦੋਹਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕਾ ਤੇਜਵੰਤ ਕੌਰ ਦੇ ਪੁੱਤਰ ਫਾਰਮਾਸਿਸਟ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਉਸਦੀ ਮਾਤਾ ਤੇਜਵੰਤ ਕੌਰ ਪਰਿਵਾਰ ਵਿਚ ਵਧੀਆ ਰਹਿੰਦੇ ਸਨ, ਪਰ ਮਾਤਾ ਤੇਜਵੰਤ ਕੌਰ ਦੇ ਪੇਟ ਵਿਚ ਦਰਦ ਹੋਇਆ ਤੇ ਤੇਜ਼ਾਬ ਬਨਣ ਵਰਗਾ ਮਹਿਸੂਸ ਹੋਇਆ। ਜਿਸ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ। ਪਰ ਰਸਤੇ ਵਿਚ ਹੀ ਉਨਾਂ ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ 2021 ਵਿਚ ਉਨ੍ਹਾਂ ਦੇ ਪਿਤਾ ਸਵ. ਮਾਸਟਰ ਹਮੀਰ ਸਿੰਘ ਦੀ ਵੀ ਮੌਤ ਹਾਰਟ ਅਟੈਕ ਕਾਰਨ ਹੋਈ ਸੀ। ਅੱਜ ਉਨਾਂ ਦੀ ਮਾਤਾ ਦੀ ਵੀ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਪਿੰਡ ਸ਼ਹਿਣਾ ਦੇ ਰਹਿਣ ਵਾਲੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਪਤਨੀ ਲਖਵੀਰ ਕੌਰ ਦੀ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਉਹ ਇਕ ਜਮੀਨ ਲੈਣ ਤੇ ਖਰੀਦਣ ਦਾ ਵਪਾਰ ਕਰਦੇ ਹਨ। ਕੁਝ ਸਮਾਂ ਪਹਿਲਾਂ ਉਨਾਂ ਨੇ ਆਪਣੀ ਪਤਨੀ ਦੇ ਨਾਂ ’ਤੇ ਜਮੀਨ ਖਰੀਦੀ ਸੀ। ਪਰ ਕੁਝ ਕਾਰਨਾਂ ਕਰਕੇ ਉਸ ਦੀ ਪਤਨੀ ਲਖਬੀਰ ਕੌਰ ਹਮੇਸ਼ਾ ਪਰੇਸ਼ਾਨ ਰਹਿੰਦੀ ਸੀ। ਜੋ ਹਾਰਟ ਅਟੈਕ ਦਾ ਸ਼ਿਕਾਰ ਹੋ ਗਈ। ਉਥੇ ਇਹ ਵੀ ਚਰਚਾ ਸਾਹਮਣੇ ਆਈ ਕਿ ਹਾਰਟ ਅਟੈਕ ਕਾਰਨ ਹੋ ਰਹੀਆਂ ਮੌਤਾਂ ਇਕ ਵੱਡੀ ਚਿੰਤਾ ਦਾ ਵਿਸ਼ਾ ਹਨ। ਜਿਸ ਲਈ ਸਾਨੂੰ ਸਮੇਂ-ਸਮੇਂ ਸਿਰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਅਜਿਹੇ ਮਾਮਲੇ ਸਾਹਮਣੇ ਨਾ ਆ ਸਕਣ। Post navigation Previous Post ਗੁਰਦੁਆਰਾ ਸਾਹਿਬ ’ਚ ਏ.ਸੀ. ਦਾ ਕੰਪਰੈਸ਼ਰ ਫੱਟਿਆ, ਔਰਤ ਦੀ ਮੌਤ, 9 ਜ਼ਖਮੀNext Postਆਨਰ ਕਿਲਿੰਗ : ਧੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਪਿਓ ਨੇ ਧੀ ਅਤੇ ਆਸ਼ਿਕ ਦਾ ਕੀਤਾ ਕਤਲ