Posted inਬਰਨਾਲਾ ਪੁਲਿਸ ਦੀ ਗੱਡੀ ’ਚੋਂ ਵਿਅਕਤੀ ਨੂੰ ਕੱਢ ਕੇ ਕੁੱਟਮਾਰ ਕਰਨ ਵਾਲੇ ਨੌਜਵਾਨ ਨੇ ਕੀਤੀ ਖੁਦਕੁਸ਼ੀ Posted by overwhelmpharma@yahoo.co.in Jun 4, 2025 ਬਰਨਾਲਾ, 4 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ’ਚ ਪਿਛਲੇ ਦਿਨੀਂ ਹੋਈ ਲੜਾਈ ’ਚ ਸ਼ਾਮਲ ਇਕ ਨੌਜਵਾਨ ਵੱਲੋਂ ਖੁਦਕਸ਼ੀ ਕਰ ਲੈਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰਦਾਸਪੁਰਾ ਵਿਖੇ ਪਿਛਲੇ ਦਿਨੀਂ ਪੁਲਿਸ ਥਾਣਾ ਮਹਿਲ ਕਲਾਂ ਦੀ ਗੱਡੀ `ਚੋਂ ਬਾਹਰ ਕੱਢ ਕੇ ਪਿੰਡ ਦੇ ਹੀ ਇਕ ਵਿਅਕਤੀ ਸਤਪਾਲ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਅਗਵਾਈ ਕਰ ਰਹੇ ਨੌਜਵਾਨ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਦੇ ਪਿੰਡ ਟਿੱਬਾ ਤੇ ਪਿੰਡ ਠੁੱਲੀਵਾਲ ਦੇ ਵਿਚਕਾਰ ਇਕ ਡਰੇਨ ’ਤੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਥਾਣਾ ਸ਼ੇਰਪੁਰ ਦੇ ਐੱਸਐੱਚਓ ਗੁਰਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੂਚਨਾ ਦੇ ਅਧਾਰ ’ਤੇ ਟਿੱਬਾ ਤੇ ਠੁੱਲੀਵਾਲ ਦੇ ਵਿਚਕਾਰ ਡਰੇਨ ਦੀ ਪਟੜੀ `ਤੇ ਇਕ ਦਰੱਖਤ ਤੋਂ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਲਟਕਦੀ ਲਾਸ਼ ਬਰਾਮਦ ਕੀਤੀ ਗਈ ਹੈ। ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ’ਚ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਰਦਾਸਪੁਰਾ ਵਿਖੇ ਪਿੰਡ ਦੇ 20-25 ਲੋਕਾਂ ਨੇ ਪਿੰਡ ਦੇ ਇਕ ਨੌਜਵਾਨ ਸੱਤਪਾਲ ਸਿੰਘ ਨੂੰ ਪੁਲਿਸ ਦੀ ਗੱਡੀ ’ਚ ਬੈਠੇ ਨੂੰ ਬਾਹਰ ਕੱਢ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਜੋ ਇਸ ਸਮੇਂ ਬਠਿੰਡਾ ਏਮਜ਼ ਵਿਖੇ ਜੇਰੇ ਇਲਾਜ ਹੈ। ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਵਿਖੇ ਫਾਹਾ ਲੈਣ ਵਾਲੇ ਬਹਾਦਰ ਸਿੰਘ ਸਣੇ 18-20 ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਬਹਾਦਰ ਸਿੰਘ ਤੇ ਹੋਰ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ। ਬਹਾਦਰ ਸਿੰਘ ਉਸੇ ਦਿਨ ਤੋਂ ਹੀ ਫਰਾਰ ਚਲਿਆ ਆ ਰਿਹਾ ਸੀ। ਜਿਸ ਨੇ ਥਾਣਾ ਸ਼ੇਰਪੁਰ ਏਰੀਏ ’ਚ ਦਰੱਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। Post navigation Previous Post ਆਨਰ ਕਿਲਿੰਗ : ਧੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਪਿਓ ਨੇ ਧੀ ਅਤੇ ਆਸ਼ਿਕ ਦਾ ਕੀਤਾ ਕਤਲNext Postਪਾਕਿਸਤਾਨ ਲਈ ਜਸੂਸੀ ਦੇ ਸ਼ੱਕ ’ਚ ਇੱਕ ਹੋਰ ਪੰਜਾਬੀ ਗ੍ਰਿਫ਼ਤਾਰ