Posted inਬਰਨਾਲਾ ਸਾਬਕਾ ਫੌਜੀ ਦੀ ਕੁੱਟ ਮਾਰ ਮਾਮਲੇ ਵਿੱਚ ਸਾਬਕਾ ਫੌਜੀਆ ਵਿੱਚ ਭਾਰੀ ਰੋਸ Posted by overwhelmpharma@yahoo.co.in Jun 4, 2025 ਬਰਨਾਲਾ, 4 ਜੂਨ (ਰਵਿੰਦਰ ਸ਼ਰਮਾ) : ਪਿੰਡ ਭਾਈ ਬਖਤੌਰ ਦੇ ਇਕ ਸਾਬਕਾ ਫ਼ੌਜੀ ਰਣਧੀਰ ਸਿੰਘ ਨੂੰ ਨਸ਼ਾ ਤਸਕਰਾਂ ਵੱਲੋ ਨਸ਼ਿਆ ਦਾ ਵਿਰੋਧ ਕਰਨ ਕਰਕੇ ਬੇਰਹਿਮੀ ਨਾਲ ਕੁੱਟ ਮਾਰ ਕਰਕੇ ਲੱਤਾਂ ਤੋੜਨ ਦੇ ਮਾਮਲੇ ਨੂੰ ਐੱਸ.ਐੱਸ.ਪੀ. ਬਠਿੰਡਾ ਮੈਡਮ ਨਵਨੀਤ ਕੌਂਡਲ ਕੋਲ ਚੁੱਕਦਿਆਂ ਪੁਰਜੋਰ ਮੰਗ ਕੀਤੀ ਕਿ ਬਿਨਾ ਦੇਰੀ ਕੀਤੇ ਇਹਨਾਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਖਿਲਾਫ ਇਰਾਦਾ ਕਤਲ ਦਾ ਮੁਕਦਮਾ ਦਰਜ ਕੀਤਾ ਜਾਵੇ। ਇਹ ਜਾਣਕਾਰੀ ਸਾਂਝੀ ਕਰਦਿਆਂ ਭਾਜਪਾ ਹਲਕਾ ਭਦੌੜ ਦੇ ਇੰਚਾਰਜ਼ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ ਐਸ ਪੀ ਮੈਡਮ ਨੇ ਦੱਸਿਆ ਕਿ ਸਾਬਕਾ ਫੌਜੀ ’ਤੇ ਹਮਲਾ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਤੀਸਰੇ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਸਰਕਾਰ ਦੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਬੇਬੁਨਿਆਦ ਅਤੇ ਫੋਕੇ ਸਾਬਤ ਹੋਏ ਹਨ। ਪਿੰਡਾਂ ਵਿੱਚ ਨਸ਼ੇ ਧੜੱਲੇ ਨਾਲ ਵਿਕ ਰਹੇ ਹਨ। ਖਾਸ ਕਰ ਬਾਰਡਰ ਵਾਲੇ ਪਿੰਡਾ ਵਿੱਚ ਹਰ ਰੋਜ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਕੀ ਸਰਕਾਰ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁੰਮਰਾਹ ਕਰ ਰਹੀਂ ਹੈ, ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਰਹਿੰਦਾ ਸਮਾਂ ਉਹ ਸਹੀ ਅਰਥਾਂ ਵਿੱਚ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕੰਮ ਕਰੇ, ਨਹੀਂ ਤਾਂ ਪੰਜਾਬ ਦੇ ਵੋਟਰ 2027 ਵਿੱਚ ਇਹਨਾਂ ਨੂੰ ਚਲਦਾ ਕਰਕੇ ਝੂਠੇ ਵਾਅਦਿਆਂ ਦਾ ਜਬਾਬ ਦੇਣਗੇ। Post navigation Previous Post ਪਾਕਿਸਤਾਨ ਲਈ ਜਸੂਸੀ ਦੇ ਸ਼ੱਕ ’ਚ ਇੱਕ ਹੋਰ ਪੰਜਾਬੀ ਗ੍ਰਿਫ਼ਤਾਰNext Postਆਮ ਆਦਮੀ ਪਾਰਟੀ ਦੇ ਬਾਗੀ ਸੁਰਾਂ ਦੀ ਸਪੀਡ ਹੋਈ ਦੁਗਣੀ