Posted inਪਟਿਆਲਾ ਆਮ ਆਦਮੀ ਪਾਰਟੀ ਦੇ ਬਾਗੀ ਸੁਰਾਂ ਦੀ ਸਪੀਡ ਹੋਈ ਦੁਗਣੀ Posted by overwhelmpharma@yahoo.co.in Jun 4, 2025 – ਮੁੱਖ ਮੰਤਰੀ ਮਾਨ ਦਿੱਲੀ ਵਾਲਿਆਂ ਨੂੰ ਅਡਜਸਟ ਕਰਨ ਦੇ ਚੱਕਰ ਵਿੱਚ ਆਪਣੇ ਭਮਕੜਾ ਨੂੰ ਭੁੱਲੇ ਪਟਿਆਲਾ, 4 ਜੂਨ (ਰਵਿੰਦਰ ਸ਼ਰਮਾ) : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ 2027 ਤੋਂ ਪਹਿਲਾ ਹੀ ਆਮ ਆਦਮੀ ਪਾਰਟੀ ਦੇ ਪੱਤੇ ਖਿਲਰਦੇ ਨਜਰ ਆ ਰਹੇ ਹਨ। ਜਿੱਥੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਲੋਕਾਂ ਨੂੰ ਯੁੱਧ ਨਸ਼ਿਆ ਵਿਰੁੱਧ ਦੇ ਵੱਡੇ ਵੱਡੇ ਇਸ਼ਤਿਹਾਰ ਲਗਾ ਕੇ ਉਲਝਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਆਪਣੇ ਆਕਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਚਹੇਤਿਆ ਨੂੰ ਪੰਜਾਬ ਵਿੱਚ ਅਡਜਸਟ ਕਰਨ ਦੇ ਚੱਕਰ ਵਿੱਚ ਲੰਮੇ ਸਮੇਂ ਤੋਂ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਭਮਕੜਾ ਨੂੰ ਨਜਰ ਅੰਦਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦੇ ਦਿਹਾੜੀਏ ਬਣਾ ਕੇ ਵੱਖ ਵੱਖ ਸਟੇਟਾਂ ਵਿੱਚ ਇਲੈਕਸ਼ਨ ਕੰਪੇਨ ਤੇ ਭੇਜਿਆ ਗਿਆ ਅਤੇ 2022 ਵਿੱਚ ਸਰਕਾਰ ਬਣਨ ਮਗਰੋਂ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਉਦੋਂ ਤੋਂ ਹੁਣ ਤੱਕ ਉਨ੍ਹਾਂ ਵਾਲੰਟੀਅਰਾਂ ਨੂੰ ਹੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਮੋਹਿਤ ਮਹਿੰਦਰਾ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ ਦੇ ਸ਼ਾਲਿਨ ਮਿੱਤਰਾ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਓਐਸਡੀ ਬਣਾਏ ਜਾਣ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਨਾਰਾਜ਼ਗੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸ਼ਾਲਿਨ ਨੂੰ ਕੋਈ ਵਿੱਤੀ ਲਾਭ ਨਹੀਂ ਦਿੱਤਾ ਜਾਵੇਗਾ, ਪਰ ਇਸ ਵਿੱਚ ਸਰਕਾਰੀ ਸਹੂਲਤਾਂ ਨਾ ਦੇਣ ਦੀ ਗੱਲ ਨਹੀਂ ਕਹੀ ਗਈ। ਉਨ੍ਹਾਂ ਕਿਹਾ ਕਿ ਸੂਤਰਾਂ ਅਨੁਸਾਰ ਸ਼ਾਲਿਨ ਮਿੱਤਰਾ ਨੂੰ ਮੋਟੀ ਤਨਖਾਹ ਦਿੱਤੀ ਜਾਵੇਗੀ। ਸ਼ਾਲਿਨ ਮਿੱਤਰਾ ਕੇਜਰੀਵਾਲ ਦੇ ਕਰੀਬੀ ਆਤਿਸ਼ੀ ਦੇ ਬਹੁਤ ਨੇੜੇ ਹਨ ਅਤੇ ਦਿੱਲੀ ਸਰਕਾਰ ਵਿੱਚ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਦੇ ਚੇਅਰਮੈਨ ਦੇ ਸਕੱਤਰ ਵੀ ਰਹਿ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਮਾਂ ਪਹਿਲਾਂ ਦਿੱਲੀ ਵਿਚਲੇ 42 ਚਹੇਤਿਆਂ ਨੂੰ ਲਗਭਗ ਇੱਕ ਲੱਖ ਤੋਂ ਵੱਧ ਤਨਖਾਹ ‘ਤੇ ਭਰਤੀ ਕੀਤਾ ਗਿਆ ਹੈ ਅਤੇ 70 ਹੋਰ ਦਿੱਲੀ ਦੇ ਹਾਰੇ ਹੋਏ ਮੰਤਰੀਆਂ ਦੇ ਚਹੇਤਿਆਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਤਨਖਾਹ ਇੱਕ ਲੱਖ ਤੋਂ ਤਿੰਨ ਲੱਖ ਪ੍ਰਤੀ ਮਹੀਨਾ ਹੈ। ਮੋਹਿਤ ਮਹਿੰਦਰਾ ਨੇ ਆਪ ਪਾਰਟੀ ਦੇ ਮੁਖੀਆਂ ਤੇ ਤੰਜ ਕਸਦਿਆ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਵਾਲਿਆ ਨੂੰ 2027 ਵਿੱਚ ਠੋਕਵਾਂ ਜਵਾਬ ਦੇਣਗੇ। ਕਿਉਂਕਿ ਦਿੱਲੀੳ ਹਾਰ ਕੇ ਹੁਣ ਪੰਜਾਬ ਦੇ ਖਜਾਨੇ ਨੂੰ ਸਿਉਂਖ ਵਾਂਗ ਚਿੰਬੜੇ ਕੇਜਰੀਵਾਲ ਦੇ ਚਹੇਤੇ ਮੁੱਖ ਮੰਤਰੀ ਪੰਜਾਬ ਲਈ ਭਮਕੱੜਾ ਨਾਲੋ ਵੀ ਕਿਤੇ ਵੱਧ ਹੋ ਗਏ ਹਨ। ਜਿਸ ਦੇ ਨਤੀਜੇ ਵਜੋਂ ਬੀਤੇ ਕੁਝ ਦਿਨ ਪਹਿਲਾ ਵੀ ਆਪ ਦੀ ਵੱਡੀ ਆਗੂ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵਿਰੁੱਧ ਧਰਨਾ ਲਗਾਇਆ ਗਿਆ ਸੀ। ਜਿਸ ਦਾ ਨਾਅਰ ਦਿੱਲੀ ਵਾਲਿਆ ਨੂੰ ਭਜਾੳ, ਪੰਜਾਬ ਬਚਾੳ ਕਾਫੀ ਚਰਚਾ ਦਾ ਵਿਸ਼ਾ ਬਣਿਆ। ਉਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਾਗੀ ਸੁਰਾਂ ਦੀ ਸਪੀਡ ਹੁਣ ਦੁਗਣੀ ਹੋ ਗਈ ਹੈ। Post navigation Previous Post ਸਾਬਕਾ ਫੌਜੀ ਦੀ ਕੁੱਟ ਮਾਰ ਮਾਮਲੇ ਵਿੱਚ ਸਾਬਕਾ ਫੌਜੀਆ ਵਿੱਚ ਭਾਰੀ ਰੋਸNext Postਨਸ਼ੀਲੀਆਂ ਗੋਲੀਆਂ, ਪਾਊਡਰ ਤੇ ਡਰੱਗ ਮਨੀ ਸਣੇ 10 ਜਣੇ ਕਾਬੂ, 1 ਔਰਤ ਵੀ ਸ਼ਾਮਲ