Posted inਸੰਗਰੂਰ ਨਸ਼ੀਲੀਆਂ ਗੋਲੀਆਂ, ਪਾਊਡਰ ਤੇ ਡਰੱਗ ਮਨੀ ਸਣੇ 10 ਜਣੇ ਕਾਬੂ, 1 ਔਰਤ ਵੀ ਸ਼ਾਮਲ Posted by overwhelmpharma@yahoo.co.in Jun 4, 2025 ਲੌਂਗੋਵਾਲ, 4 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਹਿਲ ਦੇ ਦਿਸ਼ਾ-ਨਿਰਦੇਸਾਂ ਤਹਿਤ ਤੇ ਹਰਵਿੰਦਰ ਸਿੰਘ ਖਹਿਰਾ ਡੀ.ਐਸ.ਪੀ ਸੁਨਾਮ ਦੀ ਸੁਪਰਵੀਜਨ ਹੇਠ ਥਾਣਾ ਲੌਂਗੋਵਾਲ ਦੀ ਪੁਲਿਸ ਵੱਲੋਂ ਇੱਕ ਹੋਰ ਕਾਮਯਾਬੀ ਦਰਜ ਕੀਤੀ ਗਈ ਹੈ। ਥਾਣਾ ਲੌਂਗੋਵਾਲ ਦੀ ਪੁਲਿਸ ਵਲੋਂ ਥਾਣਾ ਮੁਖੀ ਬਲਵੰਤ ਸਿੰਘ ਬਲਿੰਗ ਦੀ ਅਗਵਾਈ ਹੇਠ ਲੰਘੀ 2 ਜੂਨ ਨੂੰ ਦੋ ਵੱਖ ਵੱਖ ਕੇਸਾ ਵਿੱਚ ਕਸਬਾ ਲੌਂਗੋਵਾਲ ਦੇ ਕੁੱਲ 10 ਵਿਅਕਤੀਆਂ, ਜਿੰਨਾ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਪਾਸੋਂ ਹੋਈ ਬਰਾਮਦਗੀ ਵਿੱਚ 850 ਨਸ਼ੀਲੀਆਂ ਗੋਲੀਆਂ, 40 ਗ੍ਰਾਮ ਨਸ਼ੀਲਾ ਪਾਉਡਰ, 6600 ਪਾਬੰਦੀਸ਼ੁਦਾ ਕੈਪਸੂਲ, ਡਰੱਗ ਮਨੀ ਸਮੇਤ ਸਵਿਫਟ ਕਾਰ ਸ਼ਾਮਲ ਹੈ। ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਮੁਖੀ ਇੰਸ. ਬਲਵੰਤ ਸਿੰਘ ਬਲਿੰਗ ਨੇ ਦੱਸਿਆ ਕਿ ਥਾਣਾ ਲੌਂਗੋਵਾਲ ਦੀ ਪੁਲਿਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਉੱਤਮ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਗਾਹੂ ਪੱਤੀ ਲੋਗੌਵਾਲ, ਕੁਲਦੀਪ ਸਿੰਘ ਉਰਫ ਦੌਲੀ ਪੁੱਤਰ ਭੋਲਾ ਸਿੰਘ ਵਾਸੀ ਦੁੱਲਟ ਪੱਤੀ ਲੋਗੌਵਾਲ ਅਤੇ ਨਾਇਬ ਸਿੰਘ ਉਰਫ ਲਾਡੀ ਪੁੱਤਰ ਗੁਰਮੇਲ ਸਿੰਘ ਵਾਸੀ ਸੁਨਾਮੀ ਪੱਤੀ ਲੌਂਗੋਵਾਲ ਨਸ਼ੀਲਾ ਪਾਊਡਰ ਵੇਚਣ ਦੇ ਆਦੀ ਹਨ, ਜਿੰਨ੍ਹਾਂ ਨੂੰ ਲਵਪ੍ਰੀਤ ਸਿੰਘ ਉਰਫ ਮੋਟਾ ਪੁੱਤਰ ਅਵਤਾਰ ਸਿੰਘ ਵਾਸੀ ਦੁੱਲਟ ਪੱਤੀ ਲੌਂਗੋਵਾਲ ਅਤੇ ਯਾਦਵਿੰਦਰ ਸਿੰਘ ਉਰਫ ਬੰਟੀ ਪੁੱਤਰ ਅਵਤਾਰ ਸਿੰਘ ਵਾਸੀ ਦੁੱਲਟ ਪੱਤੀ ਲੌਂਗੋਵਾਲ ਨਸ਼ੀਲਾ ਪਾਊਡਰ ਸਪਲਾਈ ਕਰਦੇ ਹਨ। ਜੋ ਅੱਜ ਵੀ ਉੱਤਮ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਗਾਹੂ ਪੱਤੀ ਲੌਂਗੋਵਾਲ, ਕੁਲਦੀਪ ਸਿੰਘ ਉਰਫ ਦੌਲੀ ਪੁੱਤਰ ਭੋਲਾ ਸਿੰਘ ਵਾਸੀ ਦੁੱਲਟ ਪੱਤੀ ਲੌਂਗੋਵਾਲ ਅਤੇ ਨਾਇਬ ਸਿੰਘ ਉਰਫ ਲਾਡੀ ਪੁੱਤਰ ਗੁਰਮੇਲ ਸਿੰਘ ਵਾਸੀ ਸੁਨਾਮੀ ਪੱਤੀ ਲੌਂਗੋਵਾਲ ਨੂੰ ਨਸ਼ੀਲਾ ਪਾਊਡਰ ਦੇਣ ਲਈ ਡਰੇਨ ਪੁਲ ਭੱਮਾਬੰਦੀ ਰੋਡ ਬੱਡਰੁੱਖਾ ਵਿਖੇ ਆਉਣਗੇ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਉਕਤਾਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾ ਪਾਸੋਂ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।ਇਸੇ ਤਰਾ ਦੂਸਰੇ ਕੇਸ ਵਿੱਚ ਥਾਣਾ ਲੌਂਗੋਵਾਲ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਵੱਡਾ ਪੁੱਤਰ ਹਰਮੇਸ ਸਿੰਘ ਵਾਸੀ ਸੁਨਾਮੀ ਪਤੀ ਲੌਂਗੋਵਾਲ, ਹਰਵਿੰਦਰ ਸਿੰਘ ਉਰਫ ਗਾਂਧੀ ਅਤੇ ਨਿਰਮਲ ਸਿੰਘ ਉਰਫ ਨਿੰਮੀ ਪੁੱਤਰਾਨ ਰਾਜ ਸਿੰਘ ਵਾਸੀਆਨ ਰੰਧਾਵਾ ਪੱਤੀ ਲੌਂਗੋਵਾਲ ਨਸੀਲੀਆ ਗੋਲ਼ੀਆ ਵੇਚਣ ਦੇ ਆਦੀ ਹਨ ਅਤੇ ਇਹਨਾ ਨੂੰ ਮਨਦੀਪ ਸਿੰਘ ਉਰਫ ਲਾਡੀ ਪੁੱਤਰ ਅੰਗਰੇਜ ਸਿੰਘ ਵਾਸੀ ਕੈਬੋਵਾਲ ਪਿੰਡੀ ਲੌਂਗੋਵਾਲ ਅਤੇ ਗੁਰਜੰਟ ਕੋਰ ਉਰਫ ਜੰਟੋ ਪਤਨੀ ਜਗਸੀਰ ਸਿੰਘ ਵਾਸੀ ਕੈਬੋਵਾਲ ਪਿੰਡ ਲੌਂਗੋਵਾਲ ਨਸੀਲ਼ੀਆ ਗੋਲੀਆਂ ਸਪਲਾਈ ਕਰਦੇ ਹਨ। ਜੋ ਅੱਜ ਵੀ ਮਨਦੀਪ ਸਿੰਘ ਉਰਫ ਲਾਡੀ ਅਤੇ ਗੁਰਜੰਟ ਕੋਰ ਉਰਫ ਜੰਟੋ ਕਾਰ ’ਤੇ ਸਵਾਰ ਹੋ ਕੇ ਹਰਪ੍ਰੀਤ ਸਿਘ ਉਰਫ ਵੱਡਾ ਪੁੱਤਰ ਹਰਮੇਸ ਸਿੰਘ ਵਾਸੀ ਸੁਨਾਮੀ ਪਤੀ ਲੌਂਗੋਵਾਲ, ਹਰਵਿੰਦਰ ਸਿੰਘ ਉਰਫ ਗਾਂਧੀ ਅਤੇ ਨਿਰਮਲ ਸਿੰਘ ਉਰਫ ਨਿੰਮੀ ਪੁੱਤਰਾਨ ਰਾਜ ਸਿੰਘ ਵਾਸੀਆਨ ਰੰਧਾਵਾ ਪੱਤੀ ਲੌਂਗੋਵਾਲ ਨੂੰ ਨਸੀਲ਼ੀਆ ਗੋਲੀਆ ਦੇਣ ਲਈ ਸ਼ਮਸ਼ਾਨ ਘਾਟ ਨੇੜੇ ਟਰੀਟਮੈਟ ਪਲਾਟ ਲੌਂਗੋਵਾਲ ਆਉਣਗੇ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਰੇਡ ਕਰਦਿਆਂ ਉਕਤਾਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾ ਪਾਸੋਂ 850 ਨਸ਼ੀਲੀਆ ਗੋਲੀਆਂ, ਡਰੱਗ ਮਨੀ ਸਮੇਤ ਕਾਰ ਨੰਬਰੀ HR 26 CJ 2496 ਮਾਰਕਾ ਸਵਿਫਟ ਬਰਾਮਦ ਕੀਤੀ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਗੁਰਜੰਟ ਕੋਰ ਉਰਫ ਜੰਟੋ ਪਤਨੀ ਜਗਸੀਰ ਸਿੰਘ ਵਾਸੀ ਕੈਬੋਵਾਲ ਪਿੰਡ ਲੋੌਂਗੋਵਾਲ ਪਾਸੋਂ ਉਸਦੇ ਘਰੋਂ 22 ਡੱਬੇ ਕੁੱਲ 6600 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ। ਥਾਣਾ ਮੁਖੀ ਬਲਵੰਤ ਸਿੰਘ ਬਲਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਭਵਿੱਖ ’ਚ ਵੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। Post navigation Previous Post ਆਮ ਆਦਮੀ ਪਾਰਟੀ ਦੇ ਬਾਗੀ ਸੁਰਾਂ ਦੀ ਸਪੀਡ ਹੋਈ ਦੁਗਣੀNext Postਛੋਟੇ ਦੁਕਾਨਦਾਰਾਂ ਲਈ ਸਰਕਾਰ ਦਾ ਵੱਡਾ ਫੈਸਲਾ, ਓਵਰ ਟਾਈਮ ਕੰਮ ਦੇ ਮਿਲਣਗੇ ਦੁੱਗਣੇ ਪੈਸੇ