Posted inਬਰਨਾਲਾ ਥਾਣਾ ਧਨੌਲਾ ਦੇ ਐੱਸ.ਐੱਚ.ਓ ’ਤੇ ਮਹਿਲਾ ਨੇ ਲਗਾਏ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼ Posted by overwhelmpharma@yahoo.co.in Jun 6, 2025 – ਡੀਸੀ ਦਫਤਰ ਅੱਗੇ ਧਰਨਾ ਦੇ ਕੇ ਕਾਰਵਾਈ ਦੀ ਕੀਤੀ ਮੰਗ ਬਰਨਾਲਾ, 6 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਦੇ ਐੱਸ.ਐੱਚ.ਓ. ਵੱਲੋਂ ਇੱਕ ਮਹਿਲਾ ਅਤੇ ਉਸ ਦੀ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਕਥਿਤ ਦੋਸ਼ ਨੂੰ ਲੈ ਕੇ ਪੀੜ੍ਹਤ ਪਰਿਵਾਰ ਸਮੇਤ ਵੱਖ-ਵੱਖ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੁਖਪਾਲ ਰਾਣੀ ਪਤਨੀ ਸ਼ਾਮ ਲਾਲ ਨਿਵਾਸੀ ਧਨੌਲਾ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਉਹਨਾਂ ਦੀ ਪਰਿਵਾਰ ਦੀ ਸਾਂਝੀ ਜਮੀਨ ਨੇੜੇ ਧਨੋਲੇ ਦੇ ਹੈ, ਜਿਸ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਹਿੱਸੇ ਦੀ ਕਣਕ ਨੂੰ ਕੰਬਾਈਨ ਦੇ ਰਾਹੀਂ ਧੱਕੇ ਨਾਲ ਵੱਢ ਲਿਆ ਗਿਆ। ਜਿਸ ਦੀ ਉਨਾਂ ਨੇ ਵੀਡੀਓ ਵੀ ਬਣਾਈ। ਦੂਜੀ ਧਿਰ ਦੇ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ’ਤੇ ਪੁੱਜੇ ਥਾਣੇ ਧਨੌਲਾ ਦੇ ਐੱਸ.ਐੱਚ.ਓ. ਅਤੇ ਉਸ ਦੇ ਸਹਾਇਕ ਵੱਲੋਂ ਸ਼ਾਮ ਲਾਲ ਅਤੇ ਉਸ ਦੀ ਪਤਨੀ ਦੀ ਖੇਤ ਵਿੱਚ ਹੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਸਵੇਰੇ ਤੋਂ ਦੁਪਹਿਰ ਤੱਕ ਥਾਣੇ ਵਿੱਚ ਲਿਆ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਜਿਸ ਸੰਬੰਧ ਦੇ ਵਿੱਚ ਪਰਿਵਾਰ ਦੇ ਵੱਲੋਂ ਇੱਕ ਮੰਗ ਪੱਤਰ ਐੱਸ.ਐੱਸ.ਪੀ. ਨੂੰ ਦਿੱਤਾ ਗਿਆ ਹੈ ਅਤੇ ਐੱਸ.ਐੱਚ.ਓ. ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਧਨੌਲਾ ਪੁਲਿਸ ਵੱਲੋਂ ਕੀਤੇ ਅੱਤਿਆਚਾਰਾਂ ਦੇ ਨਾਲ ਉਸ ਦੀ ਤਬੀਅਤ ਬਹੁਤ ਵਿਗੜ ਗਈ ਜਿਸ ਨੂੰ ਲੈ ਕੇ ਉਸ ਨੂੰ ਸਿਵਿਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ। ਚਾਰ ਪੰਜ ਦਿਨ ਲਗਾਤਾਰ ਦਾਖਲ ਰਹਿਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧ ’ਚ ਪਿਛਲੇ ਦਿਨੀ ਉਹਨਾਂ ਨੇ ਇੱਕ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਸਮੇਤ ਹੋਰ ਜਥੇਬੰਦੀਆਂ ਦਾ ਇੱਕ ਸਾਂਝੇ ਮੋਰਚੇ ਦੇ ਤਹਿਤ ਧਰਨਾ ਪ੍ਰਦਰਸ਼ਨ ਡੀਸੀ ਦਫਤਰ ਅਤੇ ਐਸਐਸਪੀ ਦਫਤਰ ਦੇ ਅੱਗੇ ਕੀਤਾ ਗਿਆ।ਇਸ ਮੌਕੇ ਸੁਖਪਾਲ ਰਾਣੀ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਥਾਣਾ ਧਨੌਲਾ ਦੇ ਐੱਸ.ਐੱਚ.ਓ. ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇੇ। ਜੇਕਰ ਇਹ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਅਗਲੇ ਹੋਰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। – ਮਾਮਲੇ ਦੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਜਾਂਚ ਐੱਸਐੱਸਪੀ ਸਰਫਰਾਜ ਆਲਮ ਇਸ ਸਬੰਧ ਦੇ ਵਿੱਚ ਐਸਐਸਪੀ ਸਰਫਰਾਜ ਆਲਮ ਆਈਪੀਐਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਐਸਪੀ ਹੈਡਕੁਆਰਟਰ ਰਾਜੇਸ਼ ਕੁਮਾਰ ਛਿਬਰ ਨੂੰ ਪੜ੍ਹਤਾਲ ਕਰਨ ਲਈ ਇਨਕੁਇਰੀ ਮਾਰਕ ਕੀਤੀ ਹੈ। ਜੋ ਵੀ ਤੱਥ ਸਾਹਮਣੇ ਆਣਗੇ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। Post navigation Previous Post ਸ਼ਰਮਨਾਕ! ਬਰਨਾਲਾ ’ਚ 75 ਸਾਲ ਦੇ ਬਜ਼ੁਰਗ ਵਲੋਂ 9 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼Next Postਬਰਨਾਲਾ ਦੇ ਨਾਮੀ ਡਾਕਟਰ ਦੇ ਘਰੋਂ ਨਾਬਾਲਗ ਲੜਕੀ ਲਾਪਤਾ, ਮਾਮਲਾ ਦਰਜ