Posted inਬਰਨਾਲਾ ਸ਼ਰਮਨਾਕ! ਬਰਨਾਲਾ ’ਚ 75 ਸਾਲ ਦੇ ਬਜ਼ੁਰਗ ਵਲੋਂ 9 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ Posted by overwhelmpharma@yahoo.co.in Jun 6, 2025 ਬਰਨਾਲਾ, 6 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਇੱਕ 9 ਸਾਲਾਂ ਵਿਦਿਆਰਥਣ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ। ਬੱਚੀ ਸਕੂਲ ਵਿੱਚ ਪਾਣੀ ਪੀਣ ਗਈ ਸੀ। ਇਸ ਦੌਰਾਨ ਸਕੂਲ ਵਿੱਚ ਬੈਠੇ ਇੱਕ ਬਜ਼ੁਰਗ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਨੇੜਿਓਂ ਲੰਘ ਰਹੇ ਇੱਕ ਨੌਜਵਾਨ ਨੂੰ ਦੇਖ ਕੇ ਉਹ ਭੱਜ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਵਿਦਿਆਰਥਣ ਸਕੂਲ ਦੇ ਕੋਲੋਂ ਲੰਘ ਰਹੀ ਸੀ। ਗਰਮੀ ਕਾਰਨ ਉਹ ਸਕੂਲ ਦੇ ਵਾਟਰ ਕੂਲਰ ਤੋਂ ਪਾਣੀ ਪੀਣ ਚਲੀ ਗਈ। 75 ਸਾਲਾ ਅਜਾਇਬ ਸਿੰਘ ਉੱਥੇ ਪਹਿਲਾਂ ਤੋਂ ਹੀ ਬੈਠਾ ਹੋਇਆ ਸੀ। ਉਹ ਬੱਚੀ ਨੂੰ ਖਿੱਚ ਕੇ ਸਕੂਲ ਦੇ ਸੁਨਸਾਨ ਬਰਾਮਦੇ ਵਿੱਚ ਲੈ ਗਿਆ। ਮੁਲਜ਼ਮ ਨੇ ਬੱਚੀ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਗੋਦ ਵਿੱਚ ਚੁੱਕ ਲਿਆ। ਇਸੇ ਦੌਰਾਨ ਇੱਕ ਨੌਜਵਾਨ ਦੇ ਆਉਣ ਦੀ ਆਹਟ ਸੁਣ ਕੇ ਮੁਲਜ਼ਮ ਬੱਚੀ ਨੂੰ ਛੱਡ ਕੇ ਭੱਜ ਗਿਆ। ਥਾਣਾ ਮੁਖੀ ਲਖਬੀਰ ਸਿੰਘ ਅਨੁਸਾਰ, ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਕਾਰਵਾਈ ਕੀਤੀ। ਥਾਣੇਦਾਰ ਵੀਰਪਾਲ ਕੌਰ ਨੇ ਪੋਕਸੋ ਐਕਟ ਦੀ ਧਾਰਾ 75, 76 BNS12 ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Post navigation Previous Post ਟਰੈਵਲ ਏਜੰਸੀ ਦਾ ਲਾਇਸੈਂਸ ਰੱਦNext Postਥਾਣਾ ਧਨੌਲਾ ਦੇ ਐੱਸ.ਐੱਚ.ਓ ’ਤੇ ਮਹਿਲਾ ਨੇ ਲਗਾਏ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼