Posted inਬਰਨਾਲਾ ਟਰੈਵਲ ਏਜੰਸੀ ਦਾ ਲਾਇਸੈਂਸ ਰੱਦ Posted by overwhelmpharma@yahoo.co.in Jun 6, 2025 – ਲਾਈਸੈਂਸੀ ਨੇ ਲਾਈਸੈਂਸ ਸਰੰਡਰ ਕਰਨ ਦੀ ਦਿੱਤੀ ਸੀ ਦਰਖਾਸਤ ਬਰਨਾਲਾ, , 6 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਪਾਸ ਕੀਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੈਂਡਮੈਂਟ ਰੂਲਜ਼ 2014 ਅਧੀਨ ਟਰੈਵਲ ਏਜੰਸੀ ਅਤੇ ਟਿਕਟਿੰਗ ਏਜੰਟ ਦਾ ਕੰਮ ਕਰਨ ਹਿਤ ਜਾਰੀ ਲਾਇਸੈਂਸ ਮਿਆਦ ਪੁੱਗਣ ‘ਤੇ ਰੱਦ ਕੀਤਾ ਗਿਆ ਹੈ। ਇਹ ਲਾਇਸੈਂਸ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਜਾਰੀ ਹੁਕਮਾਂ ‘ਤੇ ਰੱਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਬੰਧਤ ਲਾਈਸੈਂਸੀ ਵਲੋਂ ਲਾਈਸੈਂਸ ਸਰੰਡਰ ਕਰਨ ਦੀ ਦਿੱਤੀ ਦਰਖਾਸਤ ਅਤੇ ਐੱਸ ਐੱਸ ਪੀ ਬਰਨਾਲਾ ਵਲੋਂ ਪ੍ਰਾਪਤ ਰਿਪੋਰਟ ਦੇ ਆਧਾਰ ‘ਤੇ ਸ੍ਰੀ ਰਿੰਕੂ ਪ੍ਰਿੰਸ ਗੋਇਲ ਪੁੱਤਰ ਸ੍ਰੀ ਕੇਵਲ ਕ੍ਰਿਸ਼ਨ ਗੋਇਲ ਵਾਸੀ H. No. B-11-433, St. No. 10 B, ਕੇ.ਸੀ ਰੋਡ, ਬਰਨਾਲਾ ਦੇ ਨਾਮ ‘ਤੇ ਜਾਰੀ ਫਰਮ M/s ਜੀ. ਟਰੈਵਲ ਵਰਲਡ ਦਾ ਲਾਈਸੈਂਸ ਨੰਬਰ 42/M.A/DM/BNL ਨੂੰ ਨਿਯਮਾਂ ਤਹਿਤ ਰੱਦ ਕੀਤਾ ਹੈ। Post navigation Previous Post ਟੱਲੇਵਾਲ ਪੁਲਿਸ : ਦਸਤਾਵੇਜ਼ ਪੂਰੇ ਫਿਰ ਵੀ ਕੱਟਿਆ ਚਲਾਨNext Postਸ਼ਰਮਨਾਕ! ਬਰਨਾਲਾ ’ਚ 75 ਸਾਲ ਦੇ ਬਜ਼ੁਰਗ ਵਲੋਂ 9 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼