ਬਰਨਾਲਾ, 8 ਜੂਨ (ਰਵਿੰਦਰ ਸ਼ਰਮਾ) : ਸਰਕਾਰਾਂ ਦੀ ਅਣਦੇਖੀ ਕਾਰਨ ਵੱਡੀ ਗਿਣਤੀ ’ਚ ਸਰਕਾਰੀ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ ਤੇ ਇਨ੍ਹਾਂ ’ਚੋਂ ਕਈ ਇਮਾਰਤਾਂ ਹੁਣ ਨਸ਼ੇੜੀਆਂ ਦਾ ਅੱਡਾ ਬਣਕੇ ਰਹਿ ਗਈਆਂ ਹਨ। ਅਜਿਹੀ ਹੀ ਇੱਕ ਮਿਸਾਲ ਬਰਨਾਲਾ ਵਿੱਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਅਨਾਜ ਮੰਡੀ ਬਰਨਾਲਾ ’ਚ ਸਥਿਤ ਕੇਂਦਰ ਸਰਕਾਰ ਦੀ ਟੈਕਨੀਕਲ ਮਿਸ਼ਨ ਆਫ਼ ਕਾਟਨ ਸਕੀਮ ਅਧੀਨ ਪੰਜਾਬ ਦੇ ਮੰਡੀਕਰਨ ਵਿਭਾਗ ਵਲੋਂ ਬਣਾਈ ਗਈ ਬਿਲਡਿੰਗ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਨਸ਼ੇੜੀਆਂ ਦਾ ਪੱਕਾ ਅੱਡਾ ਬਣ ਗਈ ਹੈ। ਪਰ ਇਸ ਇਮਾਰਤ ਵੱਲ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਨਜ਼ਰ ਨਹੀਂ ਜਾ ਰਹੀ, ਜਦਕਿ ਨਸ਼ੇੜੀ ਇਮਾਰਤ ਦੀਆਂ ਬਹੂ ਬਾਰੀਆਂ ਸਮੇਟ ਚੁੱਕੇ ਹਨ।
-
ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ : ਸ਼ਹਿਰ ਵਾਸੀ
ਇਸ ਸਬੰਧੀ ਸ਼ਹਿਰ ਵਾਸੀ ਹਰਦੇਵ ਸਿੰਘ, ਨਛੱਤਰ ਸਿੰਘ, ਕਿਸਾਨ ਗੁਰਮੇਲ ਸਿੰਘ, ਹਰਪਾਲ ਸਿੰਘ, ਗੁਰਨੈਬ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਇਮਾਰਤ ਖਾਲੀ ਪਈ ਹੈ। ਇੱਥੇ ਅਕਸਰ ਹੀ ਨਸ਼ੇੜੀ ਕਿਸਮ ਦੇ ਵਿਅਕਤੀਆਂ ਨੂੰ ਦੇਖਿਆ ਗਿਆ ਹੈ। ਉਨ੍ਹਾਂ ਇਸ ਬਿਲਡਿੰਗ ’ਚ ਕਈ ਵਾਰ ਜਾ ਕੇ ਦੇਖਿਆ ਹੈ ਤਾਂ ਇੱਥੇ ਸਰਿੰਜ਼ਾਂ, ਪਾਬੰਦੀਸ਼ੁਦਾ ਗੋਲੀਆਂ ਦੇ ਖਾਲੀ ਕੀਤੇ ਪੱਤੇ ਆਦਿ ਬਿਖਰੇ ਪਏ ਹੁੰਦੇ ਹਨ। ਇਮਾਰਤ ਪੂਰੀ ਤਰ੍ਹਾਂ ਨਾਲ ਖੰਡਰ ਬਣ ਚੁੱਕੀ ਹੈ ਤੇ ਇਮਾਰਤ ਦੀਆਂ ਬੂਹੇ-ਬਾਰੀਆਂ ਵੀ ਨਸ਼ੇੜੀਆਂ ਨੇ ਉਤਾਰ ਕੇ ਵੇਚ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਿਲਡਿੰਗ ’ਚ ਲੱਗੇ ਸ਼ਟਰਾਂ ਦੇ ਜਿੰਦਰੇ ਟੁੱਟੇ ਪਏ ਹਨ। ਸਵੇਰ ਸਮੇਂ ਮੰਡੀ ’ਚ ਕਈ ਲੋਕ ਸੈਰ ਕਰਨ ਲਈ ਆਉਂਦੇ ਹਨ, ਪਰ ਇਸ ਖੰਡਰ ਇਮਾਰਤ ਦੇ ਨਜਦੀਕ ਕਈ ਨਸ਼ੇੜੀ ਆਮ ਘੁੰਮਦੇ ਹਨ ਜੋ ਲੋਕਾਂ ਲਈ ਪ੍ਰੇਸ਼ਾਨੀ ਵੀ ਬਣ ਜਾਂਦੇ ਹਨ। ਉਨ੍ਹਾਂ ਸਰਕਾਰ ਤੇ ਜਿਲ੍ਹਾ ਪ੍ਰਸਾਸਨ ਪਾਸੋਂ ਮੰਗ ਕੀਤੀ ਇਸ ਇਮਾਰਤ ਨੂੰ ਵਰਤੋਂ ’ਚ ਲਿਆਂਦਾ ਜਾਵੇ ਤੇ ਇੱਥੇ ਆਉਣ ਵਾਲੇ ਨਸ਼ੇੜੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
-
ਪੜ੍ਹਤਾਲ ਕਰਵਾਈ ਜਾਵੇਗੀ : ਡੀਐਸਪੀ
ਜਦ ਇਸ ਸਬੰਧੀ ਡੀਐਸਪੀ ਸਤਵੀਰ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਿਲਡਿੰਗ ਸਬੰਧੀ ਜਾਂਚ ਕਰਵਾਈ ਜਾਵੇਗੀ। ਜੇਕਰ ਕੋਈ ਵਿਅਕਤੀ ਉੱਥੇ ਨਸ਼ਾ ਕਰਦਾ ਦੇਖਿਆ ਗਿਆ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।
-
ਬਿਲਡਿੰਗ ਦੀ ਵਰਤੋਂ ਸਬੰਧੀ ਕਈ ਵਾਰ ਪ੍ਰਸਾਸ਼ਨ ਦੇ ਧਿਆਨ ’ਚ ਲਿਆਂਦਾ : ਸਕੱਤਰ