Posted inਬਰਨਾਲਾ ਡੀਪੂ ’ਚ ਆਈ ਗਲੀ ਸੜੀ ਕਣਕ ਨੂੰ ਲੈ ਕੇ ਲੋਕਾਂ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ Posted by overwhelmpharma@yahoo.co.in Jun 8, 2025 ਬਰਨਾਲਾ, 8 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਪਿੰਡ ਸੇਖਾ ਦੀ ਭੈਣੀ ਪੱਤੀ ’ਚ ਸਥਿੱਤ ਇੱਕ ਰਾਸ਼ਨ ਡੀਪੂ ’ਤੇ ਮਜ਼ਦੂਰ ਵਰਗ ਦੇ ਲੋਕਾਂ ਲਈ ਭੇਜੀ ਗਈ ਗਲੀ ਸੜੀ ਕਣਕ ਨੂੰ ਲੈ ਕੇ ਮਜ਼ਦੂਰਾਂ ਵਲੋਂ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਅਗਵਾਈ ਹੇਠ ਕਰਵਾਈ ਦੀ ਮੰਗ ਨੂੰ ਨੇ ਏਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਆਗੂ ਅਮਰਜੀਤ ਸਿੰਘ ਝਲੂਰ, ਰਾਜਵਿੰਦਰ ਸਿੰਘ, ਸਤਪਾਲ ਸਿੰਘ, ਸੁਰਿੰਦਰਪਾਲ ਸਿੰਘ, ਸੁਖਦੇਵ ਸਿੰਘ ਤੇ ਹਰਜਿੰਦਰ ਸਿੰਘ ਆਦਿ ਨੇ ਕਿਹਾ ਕਿ ਪਿੰਡ ਸੇਖਾ ਦੀ ਭੈਣੀ ਪੱਤੀ ’ਚ ਸਥਿੱਤ ਇੱਕ ਡੀਪੂ ਹੋਲਡਰ ਵਲੋਂ ਪੰਜਾਬ ਸਰਕਾਰ ਵਲੋਂ ਭੇਜੀ ਗਈ ਗਲੀ ਸੜੀ ਕਣਕ ਦੀ ਵੰਡ ਕੀਤੀ ਰਹੀ ਸੀ। ਕਣਕ ਐਨੀ ਜਿਆਦਾ ਖ਼ਰਾਬ ਸੀ ਕਿ ਉਹ ਪਸ਼ੂਆਂ ਦੇ ਪਾਉਣ ਦੇ ਲਾਇਕ ਵੀ ਨਹੀਂ ਸੀ। ਜਿਸ ਤੋਂ ਰੋਸ ਵਜੋਂ ਮਜ਼ਦੂਰਾਂ ਵਲੋਂ ਸਰਕਾਰ ਤੇ ਡੀਪੂ ਹੋਲਡਰ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਮਜ਼ਦੂਰਾਂ ਸਹੂਲਤਾਂ ਦੇਣ ਦੀ ਬਜਾਇ ਉਨ੍ਹਾਂ ਨੂੰ ਪਹਿਲਾਂ ਦਿੱਤੀਆਂ ਸਹੂਲਤਾਂ ਵੀ ਸਹੀ ਤਰੀਕੇ ਨਾਲ ਨਹੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਵੰਡੀ ਜਾ ਰਹੀ ਕਣਕ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਕਣਕ ਵੰਡਣ ਦਾ ਸਮਾਂ ਸ਼ਾਮ 8 ਵਜੇ ਤੋਂ 5 ਵਜੇ ਤੱਕ ਦਾ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ, ਸਤਪਾਲ ਸਿੰਘ ਸੰਘੇੜਾ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ, ਨਾਹਰ ਸਿੰਘ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ, ਸਤਪਾਲ ਸਿੰਘ, ਮਾਸਟਰ ਪਿਆਰਾ ਸਿੰਘ ਤੇ ਜਨਕ ਸਿੰਘ ਆਦਿ ਵੀ ਹਾਜ਼ਰ ਸਨ । Post navigation Previous Post ਦਾਣਾ ਮੰਡੀ ’ਚ ਬਣਿਆ ਕਾਟਨ ਯਾਰਡ ਬਣ ਰਿਹਾ ਨਸ਼ੇੜੀਆਂ ਦਾ ਅੱਡਾNext Postਬਰਨਾਲਾ ਸ਼ਹਿਰ ਨੂੰ ਮਿਲੀ ਪਹਿਲੀ ਹਾਈਡਰੋਲਿਕ ਲਿਫਟ ਮਸ਼ੀਨ