Posted inਬਰਨਾਲਾ ਬਰਨਾਲਾ ਸ਼ਹਿਰ ਨੂੰ ਮਿਲੀ ਪਹਿਲੀ ਹਾਈਡਰੋਲਿਕ ਲਿਫਟ ਮਸ਼ੀਨ Posted by overwhelmpharma@yahoo.co.in Jun 9, 2025 ਬਰਨਾਲਾ, 9 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਵਿਚ ਪਾਵਰਕਾਮ ਦੇ ਮੈਂਨਟੇਨੈਂਸ ਵਿਭਾਗ ਨੇ ਪਹਿਲੀ ਵਾਰ ਹਾਈਡਰੋਲਿਕ ਲਿਫਟ ਮਸ਼ੀਨ ਦਾ ਉਦਘਾਟਨ ਜੇਈ ਗੁਰਮੁਖ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕੀਤਾ ਗਿਆ ਤੇ ਮਸ਼ੀਨ ਨੂੰ ਲੱਡੂਆਂ ਦਾ ਭੋਗ ਲਗਾਇਆ ਗਿਆ। ਏਐਸਈ ਗਗਨਦੀਪ ਸਿੰਘ ਤੇ ਐਸਡੀਓ ਵਿਕਾਸ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਡੀਓ ਬਲਜਿੰਦਰ ਸਿੰਘ ਤੇ ਜੇਈ ਗੁਰਮੁਖ ਸਿੰਘ ਨੇ ਆਪਣੀ ਟੀਮ ਨਾਲ 16 ਏਕੜ ਦੇ ਵਾਸੀਆਂ ਨੂੰ ਲੰਬੇ ਚਿਰਾਂ ਤੋਂ ਆ ਰਹੀ ਮੁਸ਼ਕਿਲ ਤੋਂ ਨਿਜਾਤ ਦਿਵਾਈ। ਉਨਾਂ ਨੇ ਜਿਹੜੀਆਂ ਤਾਰਾਂ ਵਾਰ-ਵਾਰ ਜੁੜ ਕੇ ਬਿਜਲੀ ਉਪਕਰਨਾਂ ਦਾ ਨੁਕਸਾਨ ਕਰ ਰਹੀਆਂ ਸਨ। ਉਨ੍ਹਾਂ ਦਾ ਇਸ ਮਸ਼ੀਨ ਦੀ ਮਦਦ ਦੇ ਨਾਲ ਪੱਕਾਂ ਹੱਲ ਕੀਤਾ ਗਿਆ ਤਾਂ ਜੋ ਭਵਿੱਖ ਵਿਚ ਕੋਈ ਮੁਸ਼ਕਿਲ ਨਾ ਆਵੇ। ਐਸਡੀਓ ਬਲਜਿੰਦਰ ਸਿੰਘ ਤੇ ਜੇਈ ਗੁਰਮੁਖ ਸਿੰਘ ਦੀ ਟੀਮ ਨੇ ਜਿਹੜੇ ਦਰੱਖਤ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਸਨ, ਉਹ ਦਰੱਖਤਾਂ ਦੀਆਂ ਟਾਹਣੀਆਂ ਨੂੰ ਕੱਟ ਦਿੱਤਾ ਤੇ ਤਾਰਾਂ ਵਿਚ ਡਿਸਟੈਂਸ ਰੱਖਣ ਲਈ ਉਨ੍ਹਾਂ ਨੂੰ ਡੰਡਿਆਂ ਨਾਲ ਬੰਨ ਦਿੱਤਾ ਤਾਂ ਜੋ 16 ਏਕੜ ਨਿਵਾਸੀਆਂ ਨੂੰ ਬਿਜਲੀ ਸਬੰਧੀ ਕੋਈ ਸਮੱਸਿਆ ਨਾ ਹੋਵੇ। ਅਖੀਰ ਵਿਚ 16 ਏਕੜ ਵੈਲਫੇਆ ਐਸੋਸੀਰੇਸ਼ਨ ਦੇ ਪ੍ਰਧਾਨ ਮਦਨ ਲਾਲ ਬਾਂਸਲ ਨੇ ਪਾਵਰਕਾਮ ਦੇ ਸਮੁੱਚੇ ਸਟਾਫ ਤੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰੋਫੈਸਰ ਸੰਜੀਵ ਗੋਇਲ, ਡਾ. ਅਰੁਣ ਗਰਗ, ਡਾ. ਰਾਕੇਸ਼ ਪੁੰਜ ਆਦਿ ਹਾਜ਼ਰ ਸਨ। Post navigation Previous Post ਡੀਪੂ ’ਚ ਆਈ ਗਲੀ ਸੜੀ ਕਣਕ ਨੂੰ ਲੈ ਕੇ ਲੋਕਾਂ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰNext Postਬਰਨਾਲਾ ’ਚ ਕੂੜੇ ਦਾ ਡੰਪ ਖ਼ਤਮ ਕਰਨ ਦਾ ਕੰਮ ਸ਼ੁਰੂ