Posted inਬਠਿੰਡਾ ਇੰਸਟਾਗ੍ਰਾਮ ਦੀ ਚਰਚਿਤ ਭਾਬੀ ਦੀ ਮਿਲੀ ਲਾਸ਼, ਕਤਲ ਦਾ ਖ਼ਦਸ਼ਾ Posted by overwhelmpharma@yahoo.co.in Jun 12, 2025 ਬਠਿੰਡਾ, 12 ਜੂਨ (ਰਵਿੰਦਰ ਸ਼ਰਮਾ) : ਇੰਸਟਾਗ੍ਰਾਮ ’ਤੇ ਗੰਦ ਪ੍ਰੋਸਣ ਵਾਲੀ ਕਮਲ ਕੌਰ ਭਾਬੀ ਨਾਂ ਦੀ ਔਰਤ ਦੀ ਬੀਤੀ ਰਾਤ ਬਠਿੰਡਾ -ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਲਾਸ਼ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ‘ਚ ਖੜ੍ਹੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਸੀ। ਇਸ ਮਗਰੋਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30-35 ਸਾਲ ਦੀ ਇੱਕ ਔਰਤ ਦੀ ਲਾਸ਼ ਮਿਲੀ, ਜਿਸ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮੁੱਢਲੇ ਹਾਲਾਤਾਂ ਤੋਂ ਕਮਲ ਕੌਰ ਦਾ ਕਤਲ ਕੀਤਾ ਜਾਪਦਾ ਹੈ। ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਹਸਪਤਾਲ ਦੀ ਪਾਰਕਿੰਗ ‘ਚ ਖੜ੍ਹੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਹੈ। ਜਾਂਚ ਕਰਨ ’ਤੇ ਕਾਰ ਦੇ ਅੰਦਰ ਇੱਕ ਔਰਤ ਦੀ ਲਾਸ਼ ਮਿਲੀ, ਜਿਸਦੀ ਉਮਰ ਲਗਭਗ 35 ਸਾਲ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਸ਼ੱਕ ਲੱਗ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਾਰ ਛੱਡ ਕੇ ਮੌਕੇ ਤੋਂ ਭੱਜਣ ਵਾਲੇ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। Post navigation Previous Post ਜਨਮ ਦਿਨ ਮੌਕੇ ਕਲੋਨੀ ਵਿੱਚ ਫਲਦਾਰ ਪੌਦੇ ਲਗਾਏNext Post‘ਆਪ’ ਦੇ ਕੌਂਸਲਰ ਕੋਲੋਂ ਮੰਗੀ 1 ਕਰੋੜ ਰੁਪਏ ਦੀ ਫਿਰੌਤੀ, ਪੈਸੇ ਨਾ ਦੇਣ ‘ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ