‘ਆਪ’ ਦੇ ਕੌਂਸਲਰ ਕੋਲੋਂ ਮੰਗੀ 1 ਕਰੋੜ ਰੁਪਏ ਦੀ ਫਿਰੌਤੀ, ਪੈਸੇ ਨਾ ਦੇਣ ‘ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ , 12 ਜੂਨ (ਰਵਿੰਦਰ ਸ਼ਰਮਾ) : ਬੇਖੌਫ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਮੌਜ਼ੂਦਾ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਵੀ ਫਿਰੌਤੀ ਮੰਗਣ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਦੇ ਆਈ ਬਲਾਕ ਵਿੱਚ ਸਾਹਮਣੇ ਆਇਆ। ਇੱਕ ਅਣਪਛਾਤੇ ਬਦਮਾਸ਼ ਨੇ ਕਾਲ ਕਰਕੇ ਵਾਰਡ ਨੰਬਰ 57 ਦੇ ਕੌਂਸਲਰ ਗੁਰਪ੍ਰੀਤ ਸਿੰਘ ਬੇਦੀ ਕੋਲੋਂ 1ਕਰੋੜ ਰੁਪਏ ਦੀ ਫਿਰੌਤੀ ਮੰਗ ਲਈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬੇਦੀ ਨੇ ਦੱਸਿਆ ਕਿ ਉਹ ਸਿਆਸੀ ਆਗੂ ਹੋਣ ਦੇ ਨਾਲ-ਨਾਲ ਇੱਕ ਕਾਰੋਬਾਰੀ ਵੀ ਹਨ। ਲੁਧਿਆਣਾ ਦੇ ਹਲਕਾ ਵੈਸਟ ਵਿੱਚ ਹੋਣ ਜਾ ਰਹੀ ਜ਼ਿਮਨੀ ਦੇ ਚਲਦੇ ਉਹ ਆਮ ਆਦਮੀ ਪਾਰਟੀ ਲਈ ਚੋਣਾਂ ਦੀ ਕੰਪੇਨਿੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਮੋਬਾਈਲ ਨੰਬਰ ਤੇ ਵਟਸਐਪ ਕਾਲ ਕਰਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਬੇਦੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਆਖਿਆ ਕਿ ਉਹ ਉਨਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਮੁਲਜ਼ਮ ਨੇ ਧਮਕੀ ਦੇ ਕੇ ਗੁਰਪ੍ਰੀਤ ਸਿੰਘ ਬੇਦੀ ਨੂੰ 1 ਕਰੋੜ ਰੁਪਏ ਦੇਣ ਲਈ ਆਖਿਆ। ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਬੇਦੀ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.