ਜਨਮ ਦਿਨ ਮੌਕੇ ਕਲੋਨੀ ਵਿੱਚ ਫਲਦਾਰ ਪੌਦੇ ਲਗਾਏ

ਬਰਨਾਲਾ, 12 ਜੂਨ (ਰਵਿੰਦਰ ਸ਼ਰਮਾ) : ਵਾਤਾਵਰਨ ਨੂੰ ਸੰਭਾਲਣ ਵਾਸਤੇ ਹਰ ਜਿੰਮੇਵਾਰ ਨਾਗਰਿਕ ਨੂੰ ਇੱਕ ਪੌਦਾ ਜਰੂਰ ਲਗਾਣਾ ਚਾਹੀਦਾ ਹੈ, ਜਿਸਦੇ ਤਹਿਤ ਤਜਿੰਦਰ ਜਿੰਦਲ (ਆਸੂ) ਨੇ ਆਪਣੇ ਜਨਮਦਿਨ ਮੌਕੇ ਨੈਚਰ ਲਵਰ ਟੀਮ ਨੂੰ ਨਾਲ ਲੈ ਕੇ ਇੰਦਰਲੋਕ ਕਲੋਨੀ ਵਿੱਚ ਫਲਦਾਰ ਬੂਟੇ ਅਤੇ ਪੰਛੀਆਂ ਵਾਸਤੇ ਆਲ੍ਹਣੇ ਲਗਾਏ। ਇਸ ਮੌਕੇ ਤਜਿੰਦਰ ਜਿੰਦਲ (ਆਸੂ) ਨੇ ਕਿਹਾ ਕਿ ਜਿਸ ਤਰ੍ਹਾਂ ਮਨੁੱਖ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ, ਉਸੇ ਤਰ੍ਹਾਂ ਹੀ ਜੇਕਰ ਅਸੀਂ ਸਾਰੇ ਪੌਦਿਆਂ ਦੀ ਦੇਖਭਾਲ ਕਰੀਏ ਤਾਂ ਉਹ ਪੌਦੇ ਵੱਡੇ ਦਰੱਖਤ ਬਣ ਕੇ ਸਾਨੂੰ ਸ਼ੁੱਧ ਆਕਸੀਜਨ ਪ੍ਰਦਾਨ ਕਰਨਗੇ, ਜਿਸ ਦੀ ਭਵਿੱਖ ਵਿੱਚ ਘਾਟ ਪੂਰੀ ਹੋ ਜਾਵੇਗੀ। ਦਰੱਖਤਾਂ ਦੀ ਕਮੀ ਦੇ ਕਾਰਨ ਤਾਪਮਾਨ ਬਹੁਤ ਜਿਆਦਾ ਵੱਧ ਗਿਆ ਹੈ। ਅੱਜ ਸਮੇਂ ਦੀ ਲੋੜ ਹੈ ਹਰਿਆਲੀ ਨੂੰ ਪ੍ਰਫੁਲਿਤ ਕਰਨ ਲਈ ਹਰ ਨਾਗਰਿਕ ਨੂੰ ਰੁੱਖ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣਨਾ ਹੋਵੇਗਾ।

ਵਾਤਾਵਰਨ ਨੂੰ ਬਚਾਉਣ ਅਤੇ ਧਰਤੀ ਉੱਤੇ ਸੰਤੁਲਨ ਨੂੰ ਬਣਾਈ ਰੱਖਣ ਲਈ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ। ਰੁੱਖ ਸਾਡੇ ਜੀਵਨ ਲਈ ਉਨੇ ਹੀ ਮਹੱਤਵਪੂਰਨ ਹਨ, ਜਿੰਨਾ ਕਿ ਭੋਜਨ ਅਤੇ ਪਾਣੀ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਜ਼ਿੰਦਗੀ ਵਿੱਚ 5 ਪੌਦੇ ਜਰੂਰ ਲਗਾਉਣੇ ਚਾਹੀਦੇ ਹਨ। ਪੌਦੇ ਲਗਾ ਕੇ ਆਪਣੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ, ਸਗੋਂ ਲਗਾਏ ਹੋਏ ਪੌਦਿਆਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਜਦ ਤੱਕ ਤੁਹਾਡੇ ਲਗਾਏ ਹੋਏ ਪੌਦੇ ਦਰਖਤ ਨਹੀਂ ਬਣ ਜਾਂਦੇ ਉਦੋਂ ਤੱਕ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸਦੀ ਸੰਭਾਲ ਕਰੀਏ ਅਤੇ ਦੇਖਭਾਲ ਕਰੀਏ!


ਬੂਟੇ ਲਾਉਣਾ ਸਮੇਂ ਦੀ ਜਰੂਰਤ : ਅਰਿਹੰਤ ਗਰਗ
ਇਸ ਮੌਕੇ ਮੋਬਾਇਲ ਯੂਨੀਅਨ ਦੇ ਪ੍ਰਧਾਨ ਅਰਿਹੰਤ ਗਰਗ ਅਤੇ ਅਮਿਤਾਭ ਚਾਵਲਾ ਨੇ ਕਿਹਾ ਕਿ ਮਨੁੱਖ ਦੀ ਹੋਂਦ ਰੁੱਖਾਂ ਅਤੇ ਵਾਤਾਵਰਨ ਕਾਰਨ ਹੈ। ਰੁੱਖ ਮਨੁੱਖੀ ਜੀਵਨ ਲਈ ਬਹੁਤ ਜਰੂਰੀ ਹਨ। ਰੁੱਖਾਂ ਤੋਂ ਸਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਸਮੱਗਰੀ ਮਿਲਦੀਆਂ ਹਨ। ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ। ਆਕਸੀਜਨ ਦੀ ਲੋੜ ਮਨੁੱਖਾਂ ਅਤੇ ਬਹੁਤ ਸਾਰੇ ਜੀਵਾਂ ਨੂੰ ਜਿੰਦਾ ਰਹਿਣ ਲਈ ਹੁੰਦੀ ਹੈ। ਅਸੀਂ ਆਕਸੀਜਨ ਤੋਂ ਬਿਨਾਂ ਨਹੀਂ ਜੀ ਸਕਦੇ। ਰੁੱਖ ਪ੍ਰਦੂਸ਼ਣ ਨੂੰ ਰੋਕਣ ਵਿੱਚ ਵੀ ਸਹਾਈ ਹੁੰਦੇ ਹਨ। ਰੁੱਖਾਂ ਅਤੇ ਬੂਟਿਆਂ ਨੂੰ ਲਗਾਉਣਾ ਮਨੁੱਖ ਦਾ ਫਰਜ਼ ਹੈ। ਜਿਉਂ ਜਿਉਂ ਆਬਾਦੀ ਵੱਧ ਰਹੀ ਹੈ ਉਹਨਾਂ ਦੀ ਲੋੜ ਵੀ ਵੱਧ ਰਹੀ ਹੈ। ਜੇਕਰ ਦਰੱਖਤ ਨਹੀਂ ਹੋਣਗੇ ਤਾਂ ਅਸੀਂ ਵੀ ਨਹੀਂ ਬਚਾਂਗੇ, ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਵੱਧ ਤੋਂ ਵੱਧ ਬੂਟੇ ਲਗਾਈਏ।
ਇਸ ਮੌਕੇ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਕਾਸ ਗੋਇਲ, ਐਡਵੋਕੇਟ ਰਜੀਵ ਮਿੱਤਲ, ਰੋਹਿਤ ਗਰਗ, ਧੀਰਜ ਗਰੋਵਰ, ਮੰਜੂਲ ਮੰਗਲਾ, ਮੋਬਾਇਲ ਯੂਨੀਅਨ ਦੇ ਪ੍ਰਧਾਨ ਅਰਿਹੰਤ ਗਰਗ,ਰਵਿੰਦਰ ਸ਼ਰਮਾ, ਜਿੰਮੀ ਜੋਸ਼ੀ, ਸੰਗੀਤ ਸ਼ਰਮਾ, ਸੀਤਾ ਰਾਮ ਆਦਿ ਵਾਤਾਵਰਨ ਪ੍ਰੇਮੀਆਂ ਨੇ ਆਪਣੀ ਹਾਜ਼ਰੀ ਲਗਵਾਈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.