Posted inਬਰਨਾਲਾ ਜਲੰਧਰ ਪੁਲਿਸ ਨੇ ਮਾਰਿਆ ਬਰਨਾਲਾ ਦੇ ਪਿੰਡ ਹਮੀਦੀ ’ਚ ਛਾਪਾ, ਪਰਿਵਾਰ ਤੋਂ ਸਾਰੀ ਰਾਤ ਕੀਤੀ ਪੁੱਛ-ਪੜ੍ਹਤਾਲ Posted by overwhelmpharma@yahoo.co.in Jun 11, 2025 – ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ’ਚ ਨਾਮਜ਼ਦ ਰਿਹਾ ਰੇਸ਼ਮ ਸਿੰਘ ਬਰਨਾਲਾ, 11 ਜੂਨ (ਰਵਿੰਦਰ ਸ਼ਰਮਾ) :ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ’ਚ ਜਲੰਧਰ ਪੁਲਿਸ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ’ਚ ਨਾਮਜ਼ਦ ਰਹੇ ਰੇਸ਼ਮ ਸਿੰਘ ਦੇ ਪਰਿਵਾਰ ਤੋਂ ਪੁੱਛ-ਪੜਤਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਰੇਸ਼ਮ ਸਿੰਘ ਪੁਲਿਸ ਨੂੰ ਨਹੀਂ ਮਿਲਿਆ, ਪਰ ਪੁਲਿਸ ਵੱਲੋਂ ਸਾਰੀ ਰਾਤ ਪਰਿਵਾਰ ਤੋਂ ਉਸ ਬਾਰੇ ਪੁੱਛ-ਪੜਤਾਲ ਕੀਤੀ ਗਈ। ਦੂਜੇ ਪਾਸੇ ਬਰਨਾਲਾ ਪੁਲਿਸ ਇਸ ਛਾਪੇਮਾਰੀ ਤੋਂ ਅਣਜਾਣ ਹੈ। ਇਸ ਸਬੰਧੀ ਰੇਸ਼ਮ ਸਿੰਘ ਦੀ ਪਤਨੀ ਮਨਦੀਪ ਕੌਰ ਅਤੇ ਉਸ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਸਿਰਫ ਇੰਨਾ ਹੀ ਦੱਸਿਆ ਕਿ ਉਹ ਜਲੰਧਰ ਤੋਂ ਆਏ ਹਨ। ਪਰ ਕਿਸੇ ਵੀ ਮੁਕੱਦਮੇ ਜਾਂ ਮਾਮਲੇ ਬਾਰੇ ਨਹੀਂ ਦੱਸਿਆ ਗਿਆ। ਜਦਕਿ ਪੁਲਿਸ ਅਧਿਕਾਰੀ ਵਾਰ-ਵਾਰ ਰੇਸ਼ਮ ਸਿੰਘ ਨੂੰ ਪੇਸ਼ ਕਰਨ ਤੇ ਉਸ ਦਾ ਪਤਾ ਹੀ ਪੁੱਛਦੇ ਰਹੇ। ਪੂਰੀ ਰਾਤ ਪੁਲਿਸ ਨੇ ਪਰਿਵਾਰ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਤੇ ਸਵੇਰ ਤੱਕ ਰੇਸ਼ਮ ਸਿੰਘ ਬਾਰੇ ਪੁੱਛਦੇ ਰਹੇੇ। ਉਨ੍ਹਾਂ ਦੱਸਿਆ ਕਿ ਰੇਸ਼ਮ ਸਿੰਘ ਪਿਛਲੇ ਇਕ ਵਰ੍ਹੇ ਤੋਂ ਕਿਰਤ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ, ਪਰ ਪੁਲਿਸ ਬੇਵਜ੍ਹਾ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਮੁਖੀ ਰੇਸ਼ਮ ਸਿੰਘ ਬਾਰੇ ਉਨ੍ਹਾਂ ਨੂੰ ਵੀ ਖੁਦ ਕੁੱਝ ਨਹੀਂ ਪਤਾ ਕਿ ਉਹ ਕਿੱਥੇ ਹੈ। ਜ਼ਿਕਰਯੋਗ ਹੈ ਕਿ ਲਗਪਗ 4 ਸਾਲ ਪਹਿਲਾਂ ਰੇਸ਼ਮ ਸਿੰਘ ਨੂੰ ਸੰਗਰੂਰ ਜ਼ਿਲ੍ਹੇ ’ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ਾਂ ਤਹਿਤ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹ ਕਰੀਬ ਇਕ ਸਾਲ ਤੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਪਿੰਡ ਹਮੀਦੀ ’ਚ ਪਰਿਵਾਰ ਨਾਲ ਰਹਿ ਰਿਹਾ ਸੀ। ਸੂਤਰਾਂ ਅਨੁਸਾਰ ਜਲੰਧਰ ਜ਼ਿਲ੍ਹੇ ’ਚ ਪਿਛਲੇ ਦਿਨੀਂ ਡਾ. ਅੰਬੇਡਕਰ ਦੇ ਬੁੱਤ ’ਤੇ ਨਾਅਰੇ ਲਿਖਣ ਦੇ ਮਾਮਲੇ ’ਚ ਜਲੰਧਰ ਪੁਲਿਸ ਰੇਸ਼ਮ ਸਿੰਘ ਦੇ ਘਰ ਆਈ ਸੀ। ਇਸ ਮਾਮਲੇ ਸਬੰਧੀ ਰੇਸ਼ਮ ਸਿੰਘ ਦੇ ਘਰ ਰੇਡ ਕਰਨ ਪਹੁੰਚੇ ਜਲੰਧਰ ਪੁਲਿਸ ਦੇ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਮਾਮਲੇ ਬਾਰੇ ਨਹੀਂ ਦੱਸ ਸਕਦੇ। ਇਸ ਸਬੰਧੀ ਭਲਕੇ ਜਲੰਧਰ ਦੇ ਸੀਨੀਅਰ ਪੁਲੀਸ ਅਧਿਕਾਰੀ ਪ੍ਰੈਸ ਕਾਨਫਰੰਸ ਕਰਨਗੇ। – ਛਾਪੇ ਬਾਰੇ ਜਾਣਕਾਰੀ ਨਹੀਂ: ਐਸਐਸਪੀ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਜਲੰਧਰ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। Post navigation Previous Post ਇਸ਼ਕ ’ਚ ਔਰਤ ਇਸ ਹੱਦ ਤੱਕ ਹੋਈ ਅੰਨ੍ਹੀ, 15 ਜੀਆਂ ਨੂੰ ਬੇਹੋਸ਼ ਕਰ ਕਰਵਾਈ ਚੋਰੀNext Postਜਨਮ ਦਿਨ ਮੌਕੇ ਕਲੋਨੀ ਵਿੱਚ ਫਲਦਾਰ ਪੌਦੇ ਲਗਾਏ