Posted inਲੁਧਿਆਣਾ ਇਸ਼ਕ ’ਚ ਔਰਤ ਇਸ ਹੱਦ ਤੱਕ ਹੋਈ ਅੰਨ੍ਹੀ, 15 ਜੀਆਂ ਨੂੰ ਬੇਹੋਸ਼ ਕਰ ਕਰਵਾਈ ਚੋਰੀ Posted by overwhelmpharma@yahoo.co.in Jun 11, 2025 ਲੁਧਿਆਣਾ, 11 ਜੂਨ (ਰਵਿੰਦਰ ਸ਼ਰਮਾ) : ਖੰਨਾ ਦੇ ਥਾਣਾ ਮਲੌਦ ਦੇ ਅਧੀਨ ਪੈਂਦੇ ਪਿੰਡ ਕੁਲਾਹੜ ਵਿੱਚ ਇੱਕ ਹੈਰਾਨ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਘਰ ਦੀ ਹੀ ਇੱਕ ਮਹਿਲਾ ਨੇ ਆਪਣੇ ਪਰਿਵਾਰ ਨੂੰ ਨਸ਼ਾ ਦੇ ਕੇ ਬੇਹੋਸ਼ ਕੀਤਾ ਅਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਘਰ ਦੀ ਅਲਮਾਰੀ ਅਤੇ ਪੇਟੀਆਂ ਵਿਚੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਮੋਬਾਈਲ ਚੋਰੀ ਕਰਵਾਏ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ”ਕਮਲਜੀਤ ਕੌਰ ਨਾਂ ਦੀ ਮਹਿਲਾ ਨੇ ਮਲੇਸ਼ੀਆ ਤੋਂ ਵਾਪਸ ਆਏ ਪੀਰ ਸੋਹਾਣਾ (ਮੋਹਾਲੀ) ਵਾਸੀ ਦਿਲਰਾਜ ਸਿੰਘ ਉਰਫ਼ ਭੋਲੂ ਨਾਲ ਇੰਸਟਾਗ੍ਰਾਮ ਰਾਹੀਂ ਦੋਸਤੀ ਕੀਤੀ। ਇਹ ਦੋਸਤੀ ਹੌਲੀ-ਹੌਲੀ ਇਸ਼ਕ ’ਚ ਬਦਲ ਗਈ ਅਤੇ ਦੋਹਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਆਪਣੇ ਪਰਿਵਾਰ ਤੋਂ ਤੰਗ ਆਈ ਮਹਿਲਾ ਨੇ ਇਕ ਗੰਭੀਰ ਅਤੇ ਸ਼ਰਮਨਾਕ ਸਾਜ਼ਿਸ਼ ਰਚੀ ਗਈ। – ਸੋਨੇ ਚਾਂਦੀ ਦੇ ਗਹਿਣੇ ਅਤੇ ਇੱਕ ਆਈਫੋਨ ਵੀ ਕੀਤਾ ਚੋਰੀ ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ”8 ਜੂਨ ਦੀ ਰਾਤ ਕਮਲਜੀਤ ਨੇ ਘਰ ਦੇ ਲਗਭਗ 15 ਮੈਂਬਰਾਂ ਨੂੰ ਕਿਸੇ ਪਦਾਰਥ ਨਾਲ ਬੇਹੋਸ਼ ਕੀਤਾ। ਉਸ ਤੋਂ ਬਾਅਦ ਦਿਲਰਾਜ ਨੂੰ ਘਰ ਬੁਲਾਇਆ ਅਤੇ ਘਰ ਦੀਆਂ ਚਾਬੀਆਂ ਦਿੱਤੀਆਂ। ਦਿਲਰਾਜ ਨੇ ਘਰ ਦੀ ਅਲਮਾਰੀ ਅਤੇ ਪੇਟੀਆਂ ਵਿਚੋਂ 11 ਮੁੰਦਰੀਆਂ, 4 ਜੋੜੇ ਬਾਲੀਆਂ, 1 ਹਾਰ, 1 ਕੜਾ, ਹੋਰ ਸੋਨੇ ਚਾਂਦੀ ਦੇ ਗਹਿਣੇ ਅਤੇ ਇੱਕ ਆਈਫੋਨ ਵੀ ਚੋਰੀ ਕਰ ਲਿਆ ਹੈ।” ਚੋਰੀ ਦੀ ਸ਼ਿਕਾਇਤ ਕਮਲਜੀਤ ਦੇ ਸਹੁਰੇ ਬਲਵਿੰਦਰ ਸਿੰਘ ਵੱਲੋਂ ਥਾਣਾ ਮਲੌਦ ਵਿੱਚ ਦਰਜ ਕਰਵਾਈ ਗਈ ਸੀ। ਸ਼ੁਰੂਆਤੀ ਤੌਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪਰ ਪੁਲਿਸ ਨੇ ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਅਤੇ ਮੋਬਾਈਲ ਟਰੈਕਿੰਗ ਰਾਹੀਂ ਘਟਨਾ ਦੀ ਪੜਤਾਲ ਕੀਤੀ। – ਚੋਰੀ ਹੋਇਆ ਸਮਾਨ ਵੀ ਪੁਲਿਸ ਨੇ ਕੀਤਾ ਬਰਾਮਦ ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ “ਦਿਲਰਾਜ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੌਕਾਣ ਵਾਲੇ ਖੁਲਾਸੇ ਹੋਏ। ਪੁੱਛਗਿੱਛ ਦੌਰਾਨ ਦੋਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਚੋਰੀ ਹੋਇਆ ਸਮਾਨ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਚੋਰੀ ਤੋਂ ਬਾਅਦ ਕਮਲਜੀਤ ਕੌਰ ਦਿਲਰਾਜ ਨਾਲ ਘਰੋਂ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਪੁਲਿਸ ਨੇ ਸਮੇਂ ਰਹਿੰਦਿਆਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। Post navigation Previous Post ਵਕੀਲ ਨੇ ਸਕਿਊਰਟੀ ਲੈਣ ਲਈ ਖੁਦ ਉੱਤੇ ਕਰਵਾਈ ਫਾਇਰਿੰਗ, ਗ੍ਰਿਫ਼ਤਾਰNext Postਜਲੰਧਰ ਪੁਲਿਸ ਨੇ ਮਾਰਿਆ ਬਰਨਾਲਾ ਦੇ ਪਿੰਡ ਹਮੀਦੀ ’ਚ ਛਾਪਾ, ਪਰਿਵਾਰ ਤੋਂ ਸਾਰੀ ਰਾਤ ਕੀਤੀ ਪੁੱਛ-ਪੜ੍ਹਤਾਲ