Posted inTarnTaran ਵਕੀਲ ਨੇ ਸਕਿਊਰਟੀ ਲੈਣ ਲਈ ਖੁਦ ਉੱਤੇ ਕਰਵਾਈ ਫਾਇਰਿੰਗ, ਗ੍ਰਿਫ਼ਤਾਰ Posted by overwhelmpharma@yahoo.co.in Jun 11, 2025 ਤਰਨਤਾਰਨ, 11 ਜੂਨ (ਰਵਿੰਦਰ ਸ਼ਰਮਾ) : ਅੱਜ ਕੱਲ੍ਹ ਲੋਕ ਪੁਲਿਸ ਤੋਂ ਸੁਰੱਖਿਆ ਲੈਣ ਲਈ ‘ਚ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਕੀਲ ਵੱਲੋਂ ਆਪਣੇ ਘਰ ਉੱਪਰ ਗੋਲੀਆਂ ਚਲਵਾਈਆਂ ਗਈਆਂ ਤਾਂ ਕਿ ਉਸ ਨੂੰ ਪੁਲਿਸ ਤੋਂ ਸੁਰੱਖਿਆ ਮਿਲ ਸਕੇ। ਥਾਣਾ ਸਿਟੀ ਪੱਟੀ ਵੱਲੋਂ ਪੁਲਿਸ ਸਕਿਊਰਟੀ ਲੈਣ ਦੀ ਖਾਤਿਰ ਮਨਘੜ੍ਹਤ ਕਹਾਣੀ ਬਣਾ ਕੇ ਆਪੇ ਹੀ ਖੁਦ ਫਿਰੌਤੀ ਮੰਗਣ ਦੇ ਮਾਮਲੇ ਨੂੰ ਹੱਲ ਕੀਤਾ ਗਿਆ ਹੈ। – ਗੈਂਗਸਟਰ ਵੱਲੋਂ ਫਿਰੌਤੀ ਦੀ ਮੰਗ ਪੁਲਿਸ ਨੇ ਦੱਸਿਆ ਕਿ ਵਕੀਲ ਬਰੂਨੋ ਧਵਨ ਨੇ ਥਾਣਾ ਸਿਟੀ ਪੱਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿ ਉਹ ਪੱਟੀ ਕੋਰਟ ਕੰਪਲੈਕਸ ਵਿੱਚ ਵਕੀਲ ਹੈ ਅਤੇ ਉਸ ਪਾਸੋਂ ਵਿਦੇਸ਼ੀ ਗੈਂਗਸਟਰ ਪ੍ਰਭਦੀਪ ਨੇ 1 ਕੋਰੜ ਰੁਪਏ ਦੀ ਫਿਰੌਤੀ ਮੰਗੀ ਸੀ। ਜਦੋਂ ਮੈਂ ਪੈਸੇ ਨਹੀਂ ਦਿੱਤੇ ਤਾਂ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਨੇ ਆਪਣੇ ਗੁਰਗੀਆਂ ਤੋਂ ਮੇਰੇ ਘਰ ਉੱਤੇ 6 ਫਾਇਰ ਕਰਵਾ ਦਿੱਤੀ। – ਕਾਰਵਾਈ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਠੱਕਰਪੁਰਾ ਨੂੰ ਇੱਕ ਨਜਾਇਜ਼ ਪਿਸਤੌਲ, 5 ਖਾਲੀ ਖੌਲ ਅਤੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੇ ਵੱਡੇ ਖੁਲਾਸੇ ਕੀਤੇ। – ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਵਕੀਲ ਬਰੂਨੋ ਧਵਨ ਨੇ ਪੁਲਿਸ ਸਕਿਊਰਟੀ ਲੈਣ ਦੇ ਲਈ ਮਨਘੜ੍ਹਤ ਕਹਾਣੀ ਬਣਾ ਕੇ ਆਪੇ ਹੀ ਖੁਦ ਗੈਗਂਸਟਰ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਨਾਲ ਤਾਲਮੇਲ ਕਰਕੇ ਆਪਣੇ ਆਪ ਨੂੰ ਫਿਰੌਤੀ ਮੰਗਵਾਈ ਸੀ ਅਤੇ ਫਿਰੌਤੀ ਨਾ ਦੇਣ ਤੋਂ ਬਾਅਦ ਖੁਦ ਹੀ ਗੋਲੀਆਂ ਚਲਵਾਈਆਂ ਸਨ। ਮੁੱਢਲੀ ਤਫਤੀਸ਼ ਦੌਰਾਨ ਇਹ ਪਤਾ ਲੱਗਾ ਹੈ ਕਿ ਬਰੂਨੋ ਧਵਨ (ਐਡਕੋਵੇਟ) ਪੱਟੀ ਸ਼ਹਿਰ ਦੇ ਕਾਰੋਬਾਰੀ ਬੰਦਿਆਂ ਅਤੇ ਬੈਂਕਾਂ ਨੂੰ ਲੁੱਟਣ ਦੀ ਖੂਫੀਆਂ ਜਾਣਕਾਰੀ ਗੈਂਗਸਟਰ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਨੂੰ ਦੇ ਰਿਹਾ ਸੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। Post navigation Previous Post ਬਰਨਾਲਾ ਸ਼ਹਿਰ : ਟ੍ਰੈਫਿਕ ਪੁਲਿਸ ਨੇ ਮਈ ਮਹੀਨੇ ਵਿੱਚ ਕੱਟੇ 604 ਚਲਾਨ, 5 ਲੱਖ ਰੁਪਏ ਤੋਂ ਵੱਧ ਰਾਸ਼ੀ ਵਸੂਲੀNext Postਇਸ਼ਕ ’ਚ ਔਰਤ ਇਸ ਹੱਦ ਤੱਕ ਹੋਈ ਅੰਨ੍ਹੀ, 15 ਜੀਆਂ ਨੂੰ ਬੇਹੋਸ਼ ਕਰ ਕਰਵਾਈ ਚੋਰੀ