Posted inਬਠਿੰਡਾ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ’ਚ ਦੋ ਗ੍ਰਿਫ਼ਤਾਰ Posted by overwhelmpharma@yahoo.co.in Jun 13, 2025 ਬਠਿੰਡਾ, 13 ਜੂਨ (ਰਵਿੰਦਰ ਸ਼ਰਮਾ) : ਸੋਸ਼ਲ ਮੀਡੀਆ ’ਤੇ ਗੰਦ ਪਰੋਸਣ ਵਾਲੀ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਜਸਪ੍ਰੀਤ ਸਿੰਘ, ਜਿਸ ਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ, ਉਹ ਮਿਤੀ 7-8 ਜੂਨ ਨੂੰ ਕੰਚਨ ਦੇ ਘਰ ਗਿਆ ਸੀ, ਪਰ ਕੰਚਨ ਕੁਮਾਰੀ ਘਰ ਨਹੀਂ ਸੀ ਅਤੇ ਉਹ ਕੰਚਨ ਦੀ ਮਾਂ ਗਿਰਜਾ ਦੇਵੀ ਦੇ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ 9 ਜੂਨ ਨੂੰ ਪ੍ਰਮੋਸ਼ਨ ਦੇ ਬਹਾਨੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਕੰਚਨ ਨੂੰ ਲੈ ਕੇ ਚਲੇ ਗਏ। ਉਨ੍ਹਾਂ ਨੇ ਕੰਚਨ ਦੀ ਕਾਰ ਨੂੰ ਰਿਪੇਅਰ ਕਰਵਾਉਣ ਲਈ ਗੈਰਾਜ ਵਿੱਚ ਖੜ੍ਹੀ ਕੀਤੀ ਅਤੇ ਕਾਰ ਰਿਪੇਅਰ ਹੋਣ ਤੋਂ ਬਾਅਦ ਉਹ ਉਸਨੂੰ ਰਾਤ ਕਰੀਬ 1 ਵਜੇ ਸੁਨਸਾਨ ਜਗ੍ਹਾ ‘ਤੇ ਲੈ ਗਏ ਅਤੇ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਲਾਸ਼ ਨੂੰ ਕਾਰ ਵਿੱਚ ਰੱਖਿਆ ਅਤੇ ਕਾਰ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਰਕੇ ਫਰਾਰ ਹੋ ਗਏ। ਜਾਂਚ ਦੌਰਾਨ ਮੁਲਜ਼ਮ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਧੁਰਕੋਟ ਟਾਹਲੀ ਵਾਲਾ ਚੌਂਕ ਪਿੰਡ ਮੇਹਰੋਂ ਜ਼ਿਲ੍ਹਾ ਮੋਗਾ, ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਰੋਡ ਹਰੀਕੇ ਪੱਤਣ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਮੁਲਜ਼ਮਾਂ ਨੂੰ ਕੰਚਨ ਦਾ ਨਾਮ ਬਦਲ ਕੇ ਕਮਲ ਕੌਰ ਲਗਾਉਣ ਤੋਂ ਇਤਰਾਜ਼ ਸੀ, ਉਨ੍ਹਾਂ ਨੇ ਕੰਚਨ ਨੂੰ ਕੌਰ ਸ਼ਬਦ ਹਟਾਉਣ ਨੂੰ ਕਿਹਾ ਸੀ। ਉਪਰੋਕਤ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। Post navigation Previous Post ਭਗਵੇ ਸਾਧ ਦੀ ਅਸ਼ਲੀਲ ਵੀਡੀਓ ਨੇ ਪਾਇਆ ਭੜਥੂNext Postਪੰਜਾਬ ’ਚ ਗਰਮੀ ਨਾਲ ਦੂਜੀ ਮੌਤ, ਹੁਣ ਮੋਗਾ ਦੇ ਨੌਜਵਾਨ ਦੀ ਗਈ ਜਾਨ