ਭਗਵੇ ਸਾਧ ਦੀ ਅਸ਼ਲੀਲ ਵੀਡੀਓ ਨੇ ਪਾਇਆ ਭੜਥੂ

– ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ
ਪਿੰਡ ਵਾਸੀਆ ਨੇ ਸਾਧ ਦੇ ਤਲਵੰਡੀ ਖੁਰਦ ਪਿੰਡ ‘ਚ ਵੜਨ ਤੇ ਲਾਈ ਰੋਕ

ਤਲਵੰਡੀ ਖੁਰਦ , 13 ਜੂਨ (ਰਵਿੰਦਰ ਸ਼ਰਮਾ)ਸਰੀਰਕ ਭੁੱਖ ਮਿਟਾਉਣ ਖਾਤਰ ਕਈ ਵਾਰ ਇਨਸਾਨ ਇਨ੍ਹਾਂ ਨੀਵਾਂ ਡਿੱਗ ਜਾਦਾ ਹੈ ਕਿ ਉਸ ਨੂੰ ਆਪਣਾ ਰੁਤਬਾ ਸ਼ੋਹਰਤ ਦਾ ਵੀ ਭੋਰਾ ਜਿਨ੍ਹਾਂ ਧਿਆਨ ਨਹੀ ਰਹਿੰਦਾ, ਪਿਛਲੇ ਲੰਮੇ ਸਮੇਂ ਤੋਂ ਚਰਚਾ ‘ਚ ਰਹੇ ਕੁਝ ਧਾਰਮਿਕ ਡੇਰਿਆ ਦੇ ਸਾਧਾਂ ਦੀ ਕਾਮਵਾਸਨਾ ਘੱਟਣ ਦੀ ਥਾਂ ਵੱਧਦੀ ਜਾ ਰਹੀ ਹੈ, ਸਰਸੇ ਵਾਲਾ ਸਾਧ ਆਜਿਹੀਆ ਕੁਰਤੂਤਾਂ ਦੇ ਚੱਲਦਿਆ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਇਹ ਸਭ ਕੁਝ ਜਾਣਦੇ ਹੋਏ ਵੀ ਕੁਝ ਸਾਧ ਇਨ੍ਹਾਂ ਪੁੱਠੇ ਕੰਮਾਂ ਤੋਂ ਬਾਜ਼ ਨਹੀ ਆਉਦੇਪਰ ਹੁਣ ਇੱਕ ਹੋਰ ਭਗਵੇਂ ਭੇਖ ਦੇ ਬਾਬੇ ਦੀ ਅਸ਼ਲੀਲ ਵੀਡੀਓ ਨੇ ਹਰ ਇੱਕ ਮੋਬਾਇਲ ਦਾ ਸ਼ਿੰਗਾਰ ਬਣ ਰਹੀ ਹੈ, ਉਸ ਵੀਡੀਓ ਨੇ ਭੜਥੂ ਪਾਇਆ ਹੋਇਆ ਹੈ, ਜਿਹੜੀ ਕਿ ਸ਼ੋਸ਼ਲ ਮੀਡੀਏ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈਹਰ ਕੋਈ ਇਸ ਭੇਖੀ ਸਾਧ ਦੀ ਵੀਡੀਓ ਚਟਕਾਰੇ ਲਾ ਕੇ ਦੇਖਦਾ ਹੈ।


ਆਪਣੇ ਆਪ ਨੂੰ ਸੰਤ ਅਖਵਾਉਣ ਵਾਲਾ ਇਹ ਬਾਬਾ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਪਰ ਤਾਜਾ ਵੀਡੀਓ ਨੇ ਰੌਂਗੇਟ ਖੜ੍ਹੇ ਕਰ ਕੇ ਰੱਖ ਦਿੱਤੇ ਹਨ, ਜਿਸ ਵਿੱਚ ਸਿੱਧੇ ਤੌਰ ‘ਤੇ ਇਹ ਬਾਬਾ ਕਿਸੇ ਮਹਿਲਾ ਨਾਲ ਨਿਰਵਸਤਰ ਹੋ ਕੇ ਸ਼ਰੇਆਮ ਅਸ਼ਲੀਲ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਇਹ ਬਾਬਾ ਆਪਣੇ ਅਸਥਾਨ ‘ਤੇ ਰੈਣ ਸਬਾਈ ਕੀਰਤਨ ਵੀ ਕਰਵਾਉਂਦਾਰਿਹਾ ਹੈਪਰ ਲਾਗਲੇ ਪਿੰਡ ਦੀ ਇੱਕ ਮਹਿਲਾ ਨਾਲ ਪੰਗਾ ਪੈਣ ਤੋਂ ਬਾਅਦ ਹੁਣ ਇਸਦੀ ਸੰਗਤ ਵੱਡੀ ਗਿਣਤੀ ਵਿੱਚ ਉਸਤੋਂ ਕਿਨਾਰਾ ਕਰ ਗਈ ਹੈ। ਗੁੱਸੇ ਖੌਰ ਇਹ ਸੁਆਮੀ ਦੇ ਨਾਂ ਨਾਲ ਮਸ਼ਹੂਰ ਭੇਖੀ ਬਾਬਾ ਜਿੱਥੇ ਵਿਦੇਸ਼ੀ ਯਾਤਰਾਵਾਂ ਦਾ ਬੜਾ ਸ਼ੌਕੀਨ ਹੈ, ਉੱਥੇ ਬਿਨਾ ਕਿਸੇ ਨਿੱਜੀ ਕਮਾਈ ਤੋਂ ਲੋਕਾਂ ਦੀ ਕਮਾਈ ਨਾਲ ਮਹਿੰਗੀਆਂ ਗੱਡੀਆਂ ‘ਤੇ ਘੁੰਮਣਾਂ ਵੀ ਕਾਫੀ ਪਸੰਦ ਕਰਦਾ ਹੈਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਜਦੋਂ ਇਸ ਬਾਬੇ ਦੇ ਅਸਥਾਨ ‘ਤੇ ਪੱਤਰਕਾਰਾਂ ਨੇ ਗੇੜਾ ਮਾਰਿਆ ਤਾਂ ਬਾਬਾ ਉੱਥੋਂ ਗਾਇਬ ਸੀ ਅਤੇ ਕੋਈ ਸ਼ਰਧਾਲੂ ਵੀ ਨਹੀਂ ਸੀਜਾ ਰਿਹਾ। ਅਤੀ ਕਰੀਬੀ ਚੇਲੇ ਚਾਟੜੇ ਵੀ ਉਥੋਂ ਖਿਸਕੇ ਹੋਏ ਸਨ ਅਤੇ ਫੋਨ ਵੀ ਨਹੀਂ ਸੀ ਚੁੱਕ ਰਹੇ। ਵਾਇਰਲ ਹੋਈ ਵੀਡੀਓ ਵਿੱਚ ਬਾਬੇ ਦਾ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਦੇ ਸਮੇਂ ਚੇਹਰਾ ਸਾਫ ਦਿਖਾਈ ਦੇ ਰਿਹਾ ਹੈ।
ਅਤੀ ਭਰੋਸੇਯੋਗ ਸੂਤਰਾ ਤੋਂ ਤਾਂ ਇਹ ਵੀ ਪਤਾ ਲਗਾ ਹੈ ਕਿ ਬਾਬੇ ਦੀ ਸੰਪਰਦਾ ਦੇ ਹੋਰਨਾਂ ਮੁੱਖੀਆਂ ਵੱਲੋਂ ਜਲਦੀ ਹੀ ਇੱਕ ਇੱਕਤਰਤਾ ਕੀਤੀ ਜਾ ਰਹੀ ਹੈ, ਜਿਸ ਵਿੱਚ ਬਾਬੇ ਖਿਲਾਫ ਕੋਈ ਠੋਸ ਕਾਰਵਾਈ ਕੀਤੀ ਜਾ ਸਕਦੀ ਹੈਉਥੇ ਹੀ ਅੱਜ ਪਿੰਡ ਤਲਵੰਡੀ ਖੁਰਦ ਦੇ ਲੋਕਾਂ ਤੇ ਹੋਰ ਸਿਆਣੇ ਬੁਜ਼ਰਗਾ ਦਾ ਇਕੱਠ ਪਿੰਡ ਵਿੱਚ ਕੀਤਾ ਗਿਆ, ਜਿਥੇ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਸ ਭਗਵੇਂ ਭੇਖੀ ਸਾਧ ਨੂੰ ਪਿੰਡ ਵਿੱਚ ਵੜਨ ਤੋੰ ਮਨਾਹੀ ਕੀਤੀ ਗਈ ਤੇ ਨਗਰ ਨਿਵਾਸੀਆ ਨੇ ਭੂਰੀ ਵਾਲੀ ਭਗਵਾ ਸੰਪਰਦਾ ਪਾਸੋਂ ਮੰਗ ਕੀਤੀ ਤੇ ਇਸ ਸਾਧ ਨੂੰ ਇਥੋ ਚਲਦਾ ਕੀਤਾ ਜਾਵੇ, ਨਹੀ ਤਾ ਨਗਰ ਨਿਵਾਸੀ ਖੁਦ ਕੋਈ ਫੈਸਲਾ ਲੈਣ ਲਈ ਮਜ਼ਬੂਰ ਹੋ ਜਾਣਗੇ

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.