Posted inਬਰਨਾਲਾ ਬਰਨਾਲਾ ’ਚ ਤਿੰਨ ਭੈਣਾਂ ਦੇ ਭਰਾ ਦੀ ਕਰੰਟ ਲੱਗਣ ਨਾਲ ਮੌਤ Posted by overwhelmpharma@yahoo.co.in Jun 13, 2025 ਬਰਨਾਲਾ/ਧਨੌਲਾ, 13 ਜੂਨ (ਰਵਿੰਦਰ ਸ਼ਰਮਾ) : ਬੀਤੀ ਰਾਤ ਪਿੰਡ ਮਾਨਾ ਪਿੰਡੀ ਵਿਖੇ ਇੱਕ ਨੌਜਵਾਨ ਦੀ ਆਪਣੇ ਖੇਤ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਸਵਰਗਵਾਸੀ ਬੂਟਾ ਸਿੰਘ ਆਪਣੇ ਖੇਤ ਵਿੱਚ ਮੋਟਰ ਦਾ ਸਟਾਰਟਰ ਚਲਾਉਣ ਲੱਗਿਆ ਤਾਂ ਅਚਾਨਕ ਕਰੰਟ ਲੱਗ ਗਿਆ । ਪਤਾ ਲੱਗਣ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਰਕਾਰੀ ਹਸਪਤਾਲ ਧਨੌਲਾ ਲਿਆਂਦਾ ਗਿਆ ਪਰੰਤੂ ਉਸ ਦੀ ਮੌਤ ਹੋ ਚੁੱਕੀ ਸੀ। ਧਨੌਲਾ ਪੁਲਿਸ ਵੱਲੋਂ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਅਧਾਰਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਜਿਸ ਦਾ ਅੱਜ ਭਾਰੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੀ ਹਾਜ਼ਰੀ ਦੌਰਾਨ ਸੰਸਕਾਰ ਕਰ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਮ੍ਰਿਤਕ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਪਿੱਛੇ ਆਪਣੀ ਮਾਂ , ਵਿਧਵਾ ਪਤਨੀ ਇੱਕ ਪੁੱਤਰ ਤੇ ਪੁੱਤਰੀ ਛੱਡ ਗਿਆ ਹੈ। Post navigation Previous Post ਬਰਨਾਲਾ ’ਚ 8 ਸਾਲਾਂ ਬੱਚੇ ਨਾਲ ਗੁਆਂਢੀ ਨੇ ਕੀਤੀ ਬਦਫ਼ੈਲੀ, ਮਾਂ ਗਈ ਹੋਈ ਸੀ ਮਜ਼ਦੂਰੀ ਕਰਨNext Postਭਗਵੇ ਸਾਧ ਦੀ ਅਸ਼ਲੀਲ ਵੀਡੀਓ ਨੇ ਪਾਇਆ ਭੜਥੂ