ਬਰਨਾਲਾ ’ਚ 8 ਸਾਲਾਂ ਬੱਚੇ ਨਾਲ ਗੁਆਂਢੀ ਨੇ ਕੀਤੀ ਬਦਫ਼ੈਲੀ, ਮਾਂ ਗਈ ਹੋਈ ਸੀ ਮਜ਼ਦੂਰੀ ਕਰਨ

ਬਰਨਾਲਾ, 12 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਇਕ 8 ਸਾਲ ਦੇ ਬੱਚੇ ਨਾਲ ਗੁਆਂਢੀ ਵਲੋਂ ਬਦਫ਼ੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੀ ਮਾਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਰਸੇਵਕ ਦੇ ਖ਼ਿਲਾਫ਼ ਪੌਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤ ਦੀ ਮਾਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ। ਘਟਨਾ ਵਾਲੇ ਦਿਨ ਉਹ ਕੰਮ ’ਤੇ ਗਈ ਹੋਈ ਸੀ। ਘਰ ਵਿੱਚ ਉਸਦੇ 6 ਅਤੇ 8 ਸਾਲ ਦੇ ਦੋ ਬੱਚੇ ਸਨ। ਦੁਪਹਿਰ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਉਸਦਾ ਬੱਚਾ ਰੋ ਰਿਹਾ ਹੈ ਅਤੇ ਉਸਦੀ ਤਬੀਅਤ ਖਰਾਬ ਹੈ। ਜਦੋਂ ਮਾਂ ਘਰ ਪਹੁੰਚੀ ਤਾਂ ਬੱਚੇ ਨੇ ਦੱਸਿਆ ਕਿ ਗੁਆਂਢੀ ਗੁਰਸੇਵਕ ਨੇ ਉਸ ਨਾਲ ਗਲਤ ਹਰਕਤ ਕੀਤੀ। ਇਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੋਂ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਹੰਡਿਆਇਆ ਦੇ ਰਹਿਣ ਵਾਲੇ ਮੁਲਜ਼ਮ ਗੁਰਸੇਵਕ ਦੇ ਖ਼ਿਲਾਫ਼ ਪੌਕਸੋ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.