Posted inਬਰਨਾਲਾ ਧਨੌਲਾ ਖੁਰਦ ਦੇ ਨੌਜਵਾਨ ਦੀ ਮੌਤ ਮਾਮਲੇ ’ਚ ਇੱਕ ਔਰਤ ਸਣੇ ਚਾਰ ਕਾਬੂ Posted by overwhelmpharma@yahoo.co.in Jun 12, 2025 ਬਰਨਾਲਾ, 12 ਜੂਨ (ਰਵਿੰਦਰ ਸ਼ਰਮਾ) : ਲੰਘੇਂ ਦਿਨੀਂ ਮਾਨਸਾ ਰੋਡ ਨਜ਼ਦੀਕ ਹੰਡਿਆਇਆ ਗਊਸ਼ਾਲਾ ਕੋਲ ਇਕ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਪਹਿਚਾਣ ਬਲਜਿੰਦਰ ਸਿੰਘ ਗਾਂਧੀ ਪੁੱਤਰ ਸਤਪਾਲ ਸਿੰਘ ਵਾਸੀ ਧਨੌਲਾ ਖੁਰਦ ਵਜੋਂ ਹੋਈ ਸੀ। ਬਰਨਾਲਾ ਪੁਲਿਸ ਵੱਲੋਂ ਇਸ ਦੇ ਸਬੰਧ ’ਚ 2 ਦਿਨਾਂ ’ਚ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਡੀਐੱਸਪੀ ਸਤਵੀਰ ਸਿੰਘ ਬੈਂਸ ਸਬ-ਡਵੀਜਨ ਬਰਨਾਲਾ ਨੇ ਦੱਸਿਆ ਕਿ ਲੰਘੇਂ 2 ਦਿਨ ਪਹਿਲਾਂ ਇਕ ਡੈਡਬਾਡੀ ਧਨੌਲਾ ਖੁਰਦ ਬਰਨਾਲਾ-ਮਾਨਸਾ ਰੋਡ ’ਤੇ ਮਿਲੀ ਸੀ ਜਿਸਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਗਾਂਧੀ ਪੁੱਤਰ ਸਤਪਾਲ ਸਿੰਘ ਵਾਸੀ ਧਨੌਲਾ ਖੁਰਦ ਵਜੋਂ ਹੋਈ ਸੀ। ਜਿਸ ’ਤੇ ਮ੍ਰਿਤਕ ਦੇ ਪਿਤਾ ਸਤਪਾਲ ਸਿੰਘ ਦੇ ਬਿਆਨਾ ਦੇ ਆਧਾਰ ’ਤੇ ਬਲਜਿੰਦਰ ਸਿੰਘ ਉਰਫ ਗੋਦਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਧਨੌਲਾ ਖੁਰਦ, ਗੁਰਦੀਪ ਸਿੰਘ ਉਰਫ ਲੱਡੂ ਪੁੱਤਰ ਬਲਵਿੰਦਰ ਸਿੰਘ ਵਾਸੀ ਹੰਡਿਆਇਆ, ਅਜੇ ਸ਼ਰਮਾ ਪੁੱਤਰ ਸੁਖਜੀਵਨ ਸ਼ਰਮਾਂ ਵਾਸੀ ਸੇਖਾ ਰੋਡ ਬਰਨਾਲਾ, ਜੈਲੋ ਕੌਰ ਪਤਨੀ ਹੰਸਾ ਸਿੰਘ ਵਾਸੀ ਰਾਮ ਬਾਗ ਦੀ ਬੈਕ ਸਾਈਡ ਬਰਨਾਲਾ, ਗੁਰਦੀਪ ਸਿੰਘ ਕੋਠੇ ਡੁੱਲਟ ਤੇ ਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਬਰਨਾਲਾ ਦੇ ਦਰਜ ਰਜਿਸਟਰ ਹੋਇਆ ਸੀ। ਤਫਤੀਸ਼ ’ਚ ਸਾਹਮਣੇ ਆਇਆ ਹੈ ਕਿ ਬਲਜਿੰਦਰ ਸਿੰਘ ਉਰਫ ਗਾਂਧੀ ਜਿਸਦੇ ਸਾਥੀ ਬਲਜਿੰਦਰ ਸਿੰਘ ਉਰਫ ਗੇਂਦਾ ਤੇ ਗੁਰਦੀਪ ਸਿੰਘ ਉਰਫ ਲੱਡੂ ਉਕਤਾਨ ਨੇ ਅਜੇ ਸ਼ਰਮਾ ਪੁੱਤਰ ਸੁਖਜੀਵਨ ਸ਼ਰਮਾ ਵਾਸੀ ਸੇਖਾ ਰੋਡ ਬਰਨਾਲਾ ਤੇ ਜੈਲੋ ਕੌਰ ਪਤਨੀ ਹੰਸਾ ਸਿੰਘ ਵਾਸੀ ਰਾਮ ਬਾਗ ਦੀ ਬੈਕ ਸਾਈਡ ਬਰਨਾਲਾ ਤੋਂ ਨਸ਼ਾ ਲਿਆ ਕੇ ਬਲਜਿੰਦਰ ਸਿੰਘ ਉਰਫ ਗਾਧੀ ਨੂੰ ਜ਼ਿਆਦਾ ਮਾਤਰਾ ’ਚ ਨਸ਼ਾ ਖਵਾਇਆ ਹੈ, ਜਿਸ ਨਾਲ ਉਸਦੀ ਮੌਤ ਹੋਈ ਹੈ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਜੋ ਉਸਦੇ ਸੱਟਾਂ ਲੱਗੀਆਂ ਸਨ ਤੇ ਪਰਿਵਾਰਕ ਮੈਂਬਰਾਂ ਨੇ ਵੀ ਇਹ ਜਾਹਰ ਕੀਤਾ ਸੀ ਕਿ ਇਹ ਸੱਟਾਂ ਗੁਰਦੀਪ ਸਿੰਘ ਕੋਠੇ ਡੁੱਲਟ ਤੇ ਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਬਰਨਾਲਾ ਨੇ ਪਹਿਲਾ ਵੀ ਬਲਜਿੰਦਰ ਸਿੰਘ ਉਰਫ ਗਾਂਧੀ ਦੀ ਕੁੱਟਮਾਰ ਕੀਤੀ ਸੀ ਤੇ ਹੁਣ ਵੀ ਉਨ੍ਹਾਂ ਵੱਲੋ ਕੁੱਟਮਾਰ ਕੀਤੀ ਹੋ ਸਕਦੀ ਹੈ। ਦੌਰਾਨੇ ਤਫ਼ਤੀਸ਼ ਬਲਜਿੰਦਰ ਸਿੰਘ ਉਰਫ ਗੇਦਾ, ਗੁਰਦੀਪ ਸਿੰਘ ਉਰਫ ਲੱਡੂ ਤੇ ਅਜੇ ਸ਼ਰਮਾ ਉਕਤਾਨ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਜੈਲ ਕੌਰ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਤੇ ਮੁਕੱਦਮਾ ਹਜਾ ਦੇ ਬਾਕੀ ਰਹਿੰਦੇ ਦੋਸ਼ੀਆਨ ਗੁਰਦੀਪ ਸਿੰਘ ਕੋਠੇ ਡੁੱਲਟ ਤੇ ਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਬਰਨਾਲਾ ਦੀ ਗ੍ਰਿਫ਼ਤਾਰੀ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ ਤੇ ਪੁਲਿਸ ਰਿਮਾਂਡ ’ਤੇ ਮੁਕੱਦਮਾ ਦਰਜ ਕਰਕੇ ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। Post navigation Previous Post ਅੱਤ ਦੀ ਗਰਮੀ ’ਚ ਪਾਣੀ ਤੇ ਪੱਖਿਆਂ ਤੋਂ ਵਾਂਝਾ ਬੱਸ ਸਟੈਂਡ ਬਰਨਾਲਾNext Postਬਰਨਾਲਾ ’ਚ 8 ਸਾਲਾਂ ਬੱਚੇ ਨਾਲ ਗੁਆਂਢੀ ਨੇ ਕੀਤੀ ਬਦਫ਼ੈਲੀ, ਮਾਂ ਗਈ ਹੋਈ ਸੀ ਮਜ਼ਦੂਰੀ ਕਰਨ