Posted inਬਰਨਾਲਾ ਬਰਨਾਲਾ ’ਚ ਨੂੰਹ-ਸੱਸ ਤੋਂ ਮੋਟਰਸਾਈਕਲ ਸਵਾਰਾਂ ਨੇ ਦਿਨ-ਦਿਹਾੜੇ ਕੀਤੀ ਲੁੱਟ, ਦਹਿਸ਼ਤ ਦਾ ਮਾਹੌਲ Posted by overwhelmpharma@yahoo.co.in Jun 14, 2025 ਬਰਨਾਲਾ, 14 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ’ਚ ਆਮ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਹੀ ਚੱਲ ਰਹੀ ਹੈ। ਸ਼ਹਿਰ ’ਚ ਦਿਨ ਦਿਹਾੜੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸਨੂੰ ਲੈਕੇ ਸ਼ਹਿਰ ਨਿਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਹੈ। ਬਰਨਾਲਾ ਪੁਲਿਸ ਇਕ ਮਸਲੇ ਦਾ ਹੱਲ ਕਰਦੀ ਹੈ ਤਾਂ ਦੂਜੀ ਉਸ ਤੋਂ ਪਹਿਲਾਂ ਵਾਪਰ ਜਾਂਦੀ ਹੈ। ਤਾਜ਼ਾ ਮਾਮਲਾ ਬਰਨਾਲਾ ਸ਼ਹਿਰ ਦੇ ਪੱਤੀ ਰੋਡ ਦਾ ਹੈ, ਜਿੱਥੇ ਮੋਟਰਸਾਈਕਲ ਸਵਾਰਾਂ ਵੱਲੋਂ ਸ਼ਹਿਰ ਦੇ ਬਿਲਕੁਲ ਮੇਨ ਸਦਰ ਬਾਜ਼ਾਰ ’ਚ ਨੂੰਹ ਤੇ ਸੱਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦ ਸੱਸ ਤੇ ਨੂੰਹ ਕੱਪੜਿਆਂ ਦੀ ਖਰੀਦ ਕਰਕੇ ਮੁੜ ਆਪਣੇ ਘਰਾਂ ਨੂੰ ਜਾ ਰਹੀਆਂ ਸਨ। ਰਸਤੇ ’ਚ ਲੁਟੇਰਿਆਂ ਵੱਲੋਂ ਉਨ੍ਹਾਂ ਦਾ ਪਰਸ ਖੋਹ ਲਿਆ ਗਿਆ। ਪੀੜਤਾ ਮਹਿਲਾ ਸ਼ੀਲਾ ਨੇ ਦੱਸਿਆ ਕਿ ਉਹ ਕ੍ਰਿਸਨਾ ਚੂੜੀਆਂ ਵਾਲੇ ਦੀ ਦੁਕਾਨ ਤੋਂ ਕੱਪੜਾ ਖਰੀਦ ਕੇ ਘਰ ਵਾਪਸ ਆ ਰਹੇ ਸਨ। ਸੱਸ-ਨੂੰਹ ਦੋਨੋਂ ਤੁਰ ਕੇ ਘਰ ਨੂੰ ਜਾ ਰਹੇ ਸੀ। ਮੋਟਰਸਾਈਕਲ ਸਵਾਰ ਇਕਦਮ ਮੇਰੇ ਹੱਥ ’ਚੋਂ ਪਰਸ ਖੋਹ ਕੇ ਭੱਜ ਗਿਆ। ਜਿਸ ’ਚ 8550 ਰੁਪਏ ਤੇ ਇਕ ਮੋਬਾਇਲ ਸੀ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਉਨ੍ਹਾਂ ਦਾ ਸਮਾਨ ਵਾਪਸ ਕਰਵਾਇਆ ਜਾਵੇ। – ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ : ਡੀਐਸਪੀ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਸਦਰ ਬਾਜ਼ਾਰ ਬਰਨਾਲਾ ’ਚ ਛੱਤਾ ਖੂਹ ਚੌਂਕ ਦੇ ਨੇੜੇ ਇਕ ਔਰਤ ਕੋਲੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਪਰਸ ਖੋਹਿਆ ਗਿਆ ਹੈ। ਇਸ ਮਾਮਲੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਨੂੰ ਚੈਕ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਹੈ ਤੇ ਇਨ੍ਹਾਂ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। – ਮੋਟਰਸਾਈਕਲ ਚੋਰੀ ਦੇ ਹੋਟਸਪੋਟ ਇਲਾਕੇ ਡੀਐਸਪੀ ਸਤਵੀਰ ਸਿੰਘ ਬੈਂਸ ਮੁਤਾਬਿਕ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਬਹੁਤ ਸਾਹਮਣੇ ਆ ਰਹੀਆਂ ਹਨ, ਜਿਸ ’ਚ ਕੋਰਟ ਕੰਪਲੈਕਸ ਤੇ ਸਿਵਲ ਹਸਪਤਾਲ ’ਚ ਚੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਕੋਰਟ ਕੰਪਲੈਕਸ ’ਚ ਜ਼ਿਆਦਾਤਰ ਤਰੀਕਾਂ ’ਤੇ ਆਉਂਦੇ ਨਸ਼ੇੜੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਸਿਵਲ ਹਸਪਤਾਲ ’ਚ ਨਸ਼ੇੜੀਆਂ ਵੱਲੋਂ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਹਨ। ਇਹ ਚੋਰੀ ਦੇ ਹੋਟਸਪੋਟ ਇਲਾਕੇ ਹਨ ਤੇ ਪੁਲਿਸ ਵੱਲੋਂ ਇੱਥੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ। Post navigation Previous Post ਵਿਜੀਲੈਂਸ ਬਿਊਰੋ ਵੱਲੋਂ ਐਸ.ਡੀ.ਐਮ. ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਕਾਬੂNext Postਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ : ਨਸ਼ਾ ਵੇਚ ਕੇ ਬਣਾਈ ਨਜਾਇਜ਼ ਪ੍ਰਾਪਰਟੀ ਨੂੰ ਕੀਤਾ ਢਹਿ-ਢੇਰੀ