Posted inਬਰਨਾਲਾ ਬਰਨਾਲਾ ’ਚ ਖੇਤਰੀ ਟਰਾਂਸਪੋਰਟ ਅਫਸਰ ਨੇ ਕੀਤੀ ਵਾਹਨਾਂ ਦੀ ਚੈਕਿੰਗ Posted by overwhelmpharma@yahoo.co.in Jun 15, 2025 – ਅੱਠ ਵਾਹਨਾਂ ਦੇ ਚਲਾਨ ਕੱਟੇ ਗਏ ਬਰਨਾਲਾ, 15 ਜੂਨ (ਰਵਿੰਦਰ ਸ਼ਰਮਾ) : ਖੇਤਰੀ ਟਰਾਂਸਪੋਰਟ ਅਫ਼ਸਰ ਹਰਪ੍ਰੀਤ ਸਿੰਘ ਅਟਵਾਲ ਨੇ ਵਾਹਨਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ ਵਾਹਨਾਂ ਦੇ ਦਸਤਾਵੇਜ਼ਾਂ ਅਤੇ ਲੋੜ ਨਾਲੋਂ ਵੱਧ ਭਾਰ ਢੋਣ ਵਾਲੇ ਵਾਹਨਾਂ ਦੇ ਚਲਾਨ ਕੱਟੇ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁੱਲ 8 ਵਾਹਨ ਦਸਤਾਵੇਜ਼ ਪੂਰਾ ਨਾ ਹੋਣ ਕਰਕੇ ਜਬਤ ਕੀਤੇ ਗਏ ਅਤੇ ਉਨ੍ਹਾਂ ਦਾ ਕੁੱਲ 376000 ਰੁਪਏ ਦਾ ਚਲਾਨ ਕੱਟਿਆ ਗਿਆ। ਉਨ੍ਹਾਂ ਵਾਹਨਾਂ ਦੇ ਡਰਾਇਵਰਾਂ ਅਤੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਲਾਜ਼ਮੀ ਕਰਾਰ ਦਿੱਤੇ ਗਏ ਦਸਤਾਵੇਜ਼ ਆਪਣੇ ਕੋਲ ਅੱਪਡੇਟ ਰੱਖਣ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਚੈਕਿੰਗ ਲੋਕਾਂ ਨੂੰ ਗੱਡੀਆਂ ਸਬੰਧੀ ਕਾਗਜ਼ਾਤ, ਗੱਡੀਆਂ ਦੇ ਸਾਂਭ ਸੰਭਾਲ ਅਤੇ ਸਰਕਾਰ ਦੇ ਨਿਰਦੇਸ਼ਾਂ ਬਾਰੇ ਜਾਣੂ ਕਰਨ ਲਈ ਨਿਰੰਤਰ ਕੀਤੀ ਜਾ ਰਹੀ ਹੈ। Post navigation Previous Post ਹੁਣ ਆਮ ਆਦਮੀ ਕਲੀਨਿਕਾਂ ਵਿੱਚ ਗਰਭਵਤੀ ਔਰਤਾਂ ਨੂੰ ਵੀ ਮਿਲਣਗੀਆਂ ਸੇਵਾਵਾਂ : ਟੀ ਬੈਨਿਥNext Postਸੜਕ ਦਾ ਟੈਂਡਰ ਰੱਦ ਕਰਨ ’ਤੇ ਭੜਕੇ ਏਕਤਾ ਕਲੋਨੀ ਵਾਸੀ, ਕੀਤੀ ਨਾਅਰੇਬਾਜ਼ੀ