Posted inMoga ਪੰਜਾਬ ਮੋਗਾ ’ਚ 45 ਲੱਖ ਲੈ ਕੇ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਦੋਸ਼ ਹੇਠ ਕਿਸਾਨ ਆਗੂ ਸਣੇ 4 ’ਤੇ ਪਰਚਾ Posted by overwhelmpharma@yahoo.co.in Feb 19, 2025 ਮੋਗਾ : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਜਸਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਿਸਾਨ ਯੂਨੀਅਨ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ, ਉਸਦੀ ਮਾਤਾ ਪ੍ਰੀਤਮ ਕੌਰ, ਤਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਪੁਲਿਸ ਥਾਣਾ ਧਰਮਕੋਟ ਵਿਖੇ ਬੀਐਨਐਸ 318(4) , 143, 61(2) ਇਮੀਗ੍ਰੇਸ਼ਨ ਐਕਟ 24 ਤਹਿਤ ਮਾਮਲਾ ਦਰਜ ਕੀਤਾ ਹੈ। ਸੁੱਖ ਗਿੱਲ ਇੱਕ ਇਮੀਗ੍ਰੇਸ਼ਨ ਦਫ਼ਤਰ ਵੀ ਚਲਾਉਂਦਾ ਹੈ। ਰਿਪੋਰਟ ਮੁਤਾਬਿਕ ਦਸਵੀਂ ਜਮਾਤ ਪਾਸ ਜਸਵਿੰਦਰ ਸਿੰਘ ਜਿਸਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਨੇ ਦੋਸ਼ ਲਗਾਇਆ ਹੈ ਕਿ ਉਸਨੇ ਅਮਰੀਕੀ ਵੀਜ਼ਾ ਹਾਸਲ ਕਰਨ ਲਈ 45 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ ਪਰ ਇਸਦੀ ਬਜਾਏ ਉਸਨੂੰ ਗੈਰ ਕਾਨੂੰਨੀ ਡੌਂਕੀ ਰੂਟ ਰਾਹੀਂ ਅਮਰੀਕਾ ਭੇਜ ਦਿੱਤਾ ਗਿਆ। Post navigation Previous Post NRI ਜੋੜੇ ਨਾਲ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਖੁਦ ਹੀ ਬਣਾਈ ਸੀ ਲੁੱਟ ਦੀ ਕਹਾਣੀNext Postਪੰਜਾਬ ਸਰਕਾਰ ਵਲੋਂ ਤਪਾ ਨੇੜੇ ਬਿਰਧ ਆਸ਼ਰਮ ਬਣ ਕੇ ਤਿਆਰ : ਡਿਪਟੀ ਕਮਿਸ਼ਨਰ