NRI ਜੋੜੇ ਨਾਲ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਖੁਦ ਹੀ ਬਣਾਈ ਸੀ ਲੁੱਟ ਦੀ ਕਹਾਣੀ

ਬਠਿੰਡਾ, 19 ਫ਼ਰਵਰੀ (ਰਵਿੰਦਰ ਸ਼ਰਮਾ) : ਬੀਤੇ ਦਿਨੀ ਬਠਿੰਡਾ ਦੇ ਕਸਬਾ ਗੋਨਿਆਣਾ ਨੇੜੇ ਵਿਆਹ ਸਮਾਗਮ ਤੋਂ ਪਰਤ ਰਹੇ, ਐਨਆਰਆਈ ਪਤੀ-ਪਤਨੀ ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਡਰਾਮਾ ਨਿਕਲਿਆ ਹੈ। ਪੁਲਿਸ ਵੱਲੋਂ ਝੂਠੀ ਇਤਲਾਹ ਦੇਣ ਵਾਲੇ ਐਨਆਰਆਈ ਪਤੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪ੍ਰੈੱਸ ਕਾਨਫਰੰਸ ਰਾਹੀਂ ਮਾਮਲੇ ਦੀ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਬਠਿੰਡਾ ਦੀ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਐੱਸ.ਪੀ.(ਸਿਟੀ) ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਡੀ.ਐਸ.ਪੀ. ਭੁੱਚੋ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ’ਚ ਸੀ.ਆਈ.ਏ ਸਟਾਫ-2 ਅਤੇ ਮੁੱਖ ਅਫਸਰ ਥਾਣਾ ਨੇਹੀਆਵਾਲਾ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਐੱਸ.ਐੱਸ.ਪੀ. ਨੇ ਅੱਗੇ ਦਸਿਆ ਕਿ ਮਿਤੀ 16-17 ਫ਼ਰਵਰੀ ਦੀ ਦਰਮਿਆਨੀ ਰਾਤ ਨੂੰ ਪੁਲਿਸ ਕੋਲ ਇੱਕ ਇਤਲਾਹ ਮਿਲੀ ਕਿ ਇੱਕ ਇਨੋਵਾ ਕਾਰ ਵਿੱਚ ਸਵਾਰ ਪਰਿਵਾਰ ਨਾਲ ਕੁੱਝ ਨਾ-ਮਾਲੂਮ ਨੌਜਵਾਨ ਵਿਅਕਤੀ ਜੈਤੋ ਬਾਈਪਾਸ ਨੇੜੇ ਲੁੱਟ-ਖੋਹ ਕਰਕੇ ਗਏ ਹਨ। ਇਸ ਦੌਰਾਨ ਮੁੱਖ ਅਫਸਰ ਥਾਣਾ ਨੇਹੀਆਂਵਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਮੌਕਾ ’ਤੇ ਪੁੱਜ ਕੇ ਪੂਰੇ ਘਟਨਾਕ੍ਰਮ ਦਾ ਜਾਇਜਾ ਲਿਆ। ਜਿੱਥੇ ਰਾਜਿੰਦਰ ਕੌਰ ਉਰਫ਼ ਸੋਨੀਆ ਪੁੱਤਰੀ ਬਲਜੀਤ ਸਿੰਘ ਵਾਸੀ ਚੱਕ ਬਖਤੂ ਆਪਣੇ ਪਤੀ ਸਾਹਿਲ ਸਮੇਤ ਮੌਜੂਦ ਸੀ। ਇੰਨ੍ਹਾਂ ਪਤੀ-ਪਤਨੀ ਨੇ ਪੁਲਿਸ ਦੱਸਿਆ ਕਿ ਉਹ ਪਿੰਡ ਕੋਠੇ ਨੱਥਾ ਸਿੰਘ ਵਿਖੇ ਇੱਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਚੱਕ ਬਖਤੂ ਨੂੰ ਕਾਰ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਜਦੋ ਜੈਤੋ ਬਾਈਪਾਸ ਪੁਲ ਸੂਆ ਗੋਨਿਆਣਾ ਮੰਡੀ ਪੁੱਜੇ ਤਾਂ ਛੋਟੀ ਲੜਕੀ ਨੂੰ ਉਲਟੀ ਆਉਣ ਕਰਕੇ ਅਸੀ ਆਪਣੀ ਗੱਡੀ ਰੋਕ ਲਈ।
ਇਸ ਦੌਰਾਨ ਔਰਤ ਗੱਡੀ ’ਚੋ ਬਾਹਰ ਨਿਕਲ ਕੇ ਆਪਣੇ ਬੱਚੇ ਨੂੰ ਉਲਟੀ ਕਰਾਉਣ ਲੱਗੀ ਤਾਂ ਪਿੱਛੋ ਇੱਕ ਚਿੱਟੇ ਰੰਗ ਦੀ ਕਾਰ ਆਰਟਿਗਾ ਆਈ, ਜਿਸ ’ਚੋ ਕਰੀਬ 7-8 ਨੌਜਵਾਨ ਗੱਡੀ ਵਿੱਚੋਂ ਉਤਰੇ ਜਿੰਨਾ ਵਿੱਚੋ ਇੱਕ ਨੌਜਵਾਨ ਵਿਅਕਤੀ ਨੇ ਉਸ ਔਰਤ ਦੀ ਕੰਨਪੱਟੀ ਪਰ ਪਿਸਤੋਲ ਲਗਾ ਕੇ ਉਸਦੇ ਕੋਲੋਂ ਹੱਥਾਂ ਵਿੱਚ ਪਾਈਆ ਚੂੜੀਆ ਸੋਨਾ ਕਰੀਬ 28 ਤੋਲੇ ਅਤੇ ਗਲ ਵਿੱਚ ਪਾਇਆ ਰਾਣੀਹਾਰ ਸੋਨਾ ਵਜਨੀ ਕਰੀਬ 9 ਤੋਲੇ ਅਤੇ ਸਾਹਿਲ ਦੇ ਹੱਥ ਵਿੱਚ ਪਾਇਆ ਬਰੈਸਲੇਟ ਸੋਨਾ ਵਜਨੀ 2 ਤੋਲੇ ਕੁੱਲ 39 ਤੋਲੇ ਸੋਨਾ ਸਾਡੇ ਪਾਸੋਂ ਜਬਰਦਸਤੀ ਖੋਹ ਕਰ ਲਏ ਅਤੇ ਮੌਕਾ ਤੋ ਆਪਣੀ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ।
ਪੁਲਿਸ ਨੇ ਇਸ ਘਟਨਾ ਸਬੰਧੀ ਥਾਣੇਦਾਰ ਮੋਹਨਦੀਪ ਸਿੰਘ ਬੰਗੀ ਦੇ ਬਿਆਨਾਂ ਉਪਰ ਉਕਤ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਐਸਐਸਪੀ ਮੁਤਾਬਕ ਮੁਢਲੀ ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਦੋਨੋ ਪਤੀ ਪਤਨੀ ਜੋ ਸੜਕ ਤੇ ਆਪਸ ਵਿੱਚ ਲੜ ਰਹੇ ਸੀ। ਉਹਨਾਂ ਲੜਾਈ ਨੂੰ ਦੇਖਦੇ ਉਹਨਾਂ ਕੋਲ ਇੱਕ ਆਰਟਿਗਾ ਗੱਡੀਕੇ ਰੁਕੀ, ਜਿਸਨੂੰ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਖੂਹੀ ਖੇੜਾ ਜਿਲ੍ਹਾ ਫਾਜਿਲਕਾ ਚਲਾ ਰਿਹਾ ਸੀ। ਇਸਤੋਂ ਇਲਾਵਾ ਕਾਰ ਵਿੱਚ ਵਾਲੀਵਾਲ ਟੀਮ ਦੇ ਖਿਡਾਰੀ ਸੁਰੇਸ਼ ਕੁਮਾਰ, ਸੌਰਵ ਕੁਮਾਰ ਪੁੱਤਰਾਨ ਰਾਮ ਕੁਮਾਰ, ਸੰਦੀਪ ਕੁਮਾਰ ਪੁੱਤਰ ਖੜਕ ਸਿੰਘ, ਪੰਕਜ ਕੁਮਾਰ ਪੁੱਤਰ ਰਾਜ ਕੁਮਾਰ, ਵਿਜੈ ਪਾਲ ਪੁੱਤਰ ਇੰਦਰਾਜ ਕੁਮਾਰ, ਪਵਨ ਕੁਮਾਰ ਪੁੱਤਰ ਦਲੀਪ ਕੁਮਾਰ, ਵਿਨੋਦ ਕੁਮਾਰ ਪੁੱਤਰ ਰਾਮ ਕੁਮਾਰ ਵਾਸੀਆਂਨ ਰਾਮਕੋਟ ਜਿਲ੍ਹਾ ਫਾਜਿਲਕਾ ਅਤੇ ਸਚਿਨ ਪੁੱਤਰ ਵਿਨੋਦ ਕੁਮਾਰ ਵਾਸੀ ਸਤੀਰਵਾਲਾ ਜਿਲ੍ਹਾ ਫਾਜਿਲਕਾ ਵੀ ਮੌਜੂਦ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.