ਬਰਨਾਲਾ, 22 ਜੂਨ (ਰਵਿੰਦਰ ਸ਼ਰਮਾ) : ਜੀਆਰਪੀ ਪੁਲਿਸ ਨੂੰ ਸੇਖਾ ਰੇਲਵੇ ਸਟੇਸ਼ਨ ਤੇ ਕਰੀਬ 55 ਸਾਲਾਂ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਆਂ ਜੀਆਰਪੀ ਚੌਂਕੀ ਬਰਨਾਲਾ ਦੇ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਅੱਜ ਸੇਖਾ ਰੇਲਵੇ ਸਟੇਸ਼ਨ ਦੀ ਪਲੇਟੀ ਤੋਂ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ। ਜਿਸ ਦੇ ਹੁਲੀਏ ਅਨੁਸਾਰ ਉਸਦੇ ਸਿਰ ਦੇ ਵਾਲ ਕਾਲੇ, ਦਾੜੀ ਚਿੱਟੀ, ਰੰਗ ਕਣਕਵੰਨਾ, ਕੱਦ 5 ਫੁੱਟ 7 ਇੰਚ ਤੇ ਉਸਦੇ ਸਾਧੂਆਂ ਵਰਗਾ ਪਹਿਰਾਵਾ ਪਾਇਆ ਹੋਇਆ ਹੈ। ਉਸ ਦੇ ਕੋਲ ਸਾਧੂ ਰੰਗਾਂ ਚੋਲਾ, ਇੱਕ ਚਿੱਟੇ ਰੰਗ ਦੀ ਲੋਈ, ਇੱਕ ਕਮੰਡਲ, ਇੱਕ ਕੰਘਾ ਤੇ ਪੋਟਲੀ ਵੀ ਮਿਲੀ। ਮਾਮਲੇ ਸਬੰਧੀ ਕਾਰਵਾਈ ਹੌਲਦਾਰ ਹਰਬੰਸ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ 72 ਘੰਟਿਆਂ ਲਈ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਤਾਂ ਜੋ ਉਸਦੀ ਪਹਿਚਾਣ ਹੋ ਸਕੇ।

Posted inਬਰਨਾਲਾ