– ਸੰਜੀਵ ਅਰੋੜਾ ਨੂੰ ਜਿਤਾ ਕੇ ਵੋਟਰਾਂ ਨੇ ਦਿੱਤਾ ਇਮਾਨਦਾਰੀ ਦਾ ਸਾਥ – ਹਰਿੰਦਰ ਸਿੰਘ ਧਾਲੀਵਾਲ
ਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਵਿਰੋਧੀ ਪਾਰਟੀਆਂ ਇਹ ਵੱਡਾ ਭੁਲੇਖਾ ਪਾਲੀ ਬੈਠੀਆਂ ਹਨ ਕਿ ਪੰਜਾਬ ‘ਚ ਕਦੇ ਉਨਾਂ ਦੀ ਸਰਕਾਰ ਜਾਂ ਵਿਧਾਇਕ ਬਣਨਗੇ। ਲੋਕਾਂ ਨੂੰ ਬੇਈਮਾਨੀ ਤੇ ਇਮਾਨਦਾਰੀ ਦੀ ਸਮਝ ਲੱਗ ਚੁੱਕੀ ਹੈ। ਜਿਸ ਦਾ ਜਵਾਬ ਅੱਜ ਲੁਧਿਆਣਾ ਦੇ ਵੋਟਰਾਂ ਨੇ ਕਾਂਗਰਸ ਅਤੇ ਭਾਜਪਾ ਨੂੰ ਹਰਾਉਣ ਤੋਂ ਇਲਾਵਾ 25 ਸਾਲ ਰਾਜ ਕਰਨ ਵਾਲਿਆਂ ਦੀਆਂ ਜਮਾਨਤਾਂ ਜਬਤ ਕਰਵਾ ਕੇ ਸੰਜੀਵ ਅਰੋੜਾ ਨੂੰ ਜਿਤਾ ਕੇ ਦੇ ਦਿੱਤਾ ਹੈ। ਇਹ ਪ੍ਰਗਟਾਵਾ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਅਤੇ ਹਰਿੰਦਰ ਸਿੰਘ ਧਾਲੀਵਾਲ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਨੀਤਾ ਤੇ ਨੀਤੀਆਂ ਸੱਚੀਆਂ ਸੁੱਚੀਆਂ ਹਨ ਜਦ ਕਿ ਵਿਰੋਧੀਆਂ ਨੇ ਤਾਂ ਖਜ਼ਾਨਾ ਖਾਲੀ ਹੀ ਰੱਖਿਆ ਹੈ। ਮੀਤ ਹੇਅਰ ਨੇ ਕਿਹਾ ਕਿ ਆਪ ਪਾਰਟੀ ਨੇ ਪੰਜਾਬ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਰੱਖੀ ਹੈ,ਉਨਾਂ ਵਿਕਾਸ ਕਿਸੇ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਤੋਂ ਲੈਣ ਕੇ ਹੇਠਲੇ ਪੱਧਰ ਤੱਕ ਭਿਰਸ਼ਟਾਚਾਰ ਦਾ ਬੋਲਬਾਲਾ ਸੀ ਜਿਸ ਕਾਰਨ ਗ੍ਰਾਟਾ ਦਾ ਚੋਥਾ ਹਿੱਸਾ ਵਿਕਾਸ ਤੇ ਲਗਦਾ ਸੀ। ਸਾਡੇ ਆਲੇ ਭ੍ਰਿਸ਼ਟਾਚਾਰ ਕਰਨ ਵਾਲੇ ਨਾ ਐਮ ਸੀ ਨੂੰ ਨਾ ਐਮ ਐਲ ਏ ਨੂੰ ਬਖਸਣ ਜਿਸਦਾ ਨਤੀਜਾ ਲੋਕਾਂ ਸਾਹਮਣੇ ਹੈ।
ਲੁਧਿਆਣਾ ਜ਼ਿਮਨੀ ਚੋਣ ਦੀ ਜਿੱਤ ਤੇ ਖੁਸ਼ੀ ਇਜ਼ਹਾਰ ਕਰਦਿਆਂ ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਬਰਨਾਲਾ ਨੇ ਕਿਹਾ ਕਿ ਲੋਕਾਂ ਨੂੰ ਸੱਚ ਅਤੇ ਝੂਠ ਦਾ ਪਤਾ ਲੱਗਣ ਲੱਗ ਗਿਆ ਹੈ। ਇਮਾਨਦਾਰੀ ਨੇ ਅੱਜ ਵਿਰੋਧੀਆਂ ਨੂੰ ਹਰਾ ਕੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਪ ਪਾਰਟੀ ਦੇ ਵਿਧਾਇਕਾਂ ਵਾਂਗੂੰ ਲੋਕਾਂ ਦਾ ਪੈਸਾ ਲੋਕਾਂ ਵਿਚ ਖਰਚਿਆਂ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ। ਸੂਬੇ ਤੇ ਕਰਜ਼ੇ ਦੀ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁੱਖ ਸਹੂਲਤਾਂ ਲਈ ਸਰਕਾਰ ਨੂੰ ਅਜਿਹੇ ਕਦਮ ਚੁਕਣੇ ਪੈਂਦੇ ਹਨ। ਪਰ ਵਿਰੋਧੀ ਸਰਕਾਰਾ ਵਾਂਗ ਕਰਜੇ ਦੀ ਦੁਰਵਰਤੋਂ ਨਹੀਂ ਕੀਤੀ ਜਾ ਰਹੀ। ਸਾਡੀ ਸਰਕਾਰ ਵਿਚ ਹਰ ਵਰਗ ਦੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਿਤੀਆਂ ਜਾ ਰਹੀਆਂ ਹਨ ਜਦੋਂ ਕਿ ਪਿਛਲੇ ਸਮਿਆਂ ਦੀਆਂ ਸਰਕਾਰਾਂ ਵੱਲੋਂ ਦਿੱਤੀਆਂ ਸਕੀਮਾ ਕਾਗਜ਼ਾਂ ‘ਚ ਹੀ ਰਹਿ ਜਾਂਦੀਆਂ ਸਨ। ਇਹ ਪਹਿਲੀ ਸਰਕਾਰ ਹੈ ਜਿਸ ਨੇ ਵੱਖ ਵੱਖ ਕਾਰਜਾਂ ਤੋਂ ਇਲਾਵਾ ਨਸ਼ਿਆਂ ਦੇ ਸੁਦਾਗਰਾਂ ਨੂੰ ਜੇਲਾਂ ਚ ਸੁੱਟ ਕੇ ਹਰਾਮ ਦੀ ਕਮਾਈ ਨਾਲ ਬਣਾਈਆਂ ਕੋਠੀਆਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ। ਅੰਤ ਉਨਾਂ ਕਿਹਾ ਕਿ 2027 ਵਿਚ ਵੀ “ਆਪ” ਦੀ ਸਰਕਾਰ ਬਣੇਗੀ ਵਿਰੋਧੀ ਸਿਆਸਤ ਛੱਡ ਹੋਈ ਹੋਰ ਕੰਮ ਕਰਨ ਲੱਗ ਜਾਣ।

Posted inਬਰਨਾਲਾ