ਨਸ਼ਾ ਤਸਕਰੀ ਕਿਸੇ ਵੀ ਕੀਮਤ ’ਤੇ ਨਹੀਂ ਬਰਦਾਸ਼ਤ – ਸ਼ਰੀਫ਼ ਖਾ
ਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿੱਤੇ ਦਿਸ਼ਾਂ-ਨਿਰਦੇਸ਼ਾਂ ‘ਤੇ ਐੱਸ.ਐੱਸ.ਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਨਿਰਦੇਸ਼ਾਂ ‘ਤੇ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਵਧੀਆ ਨਤੀਜੇ ਨਿਕਲ ਰਹੇ ਹਨ। ਇਸੇ ਲੜੀ ਤਹਿਤ ਪੁਲਸ ਨੇ ਦੋ ਨਸ਼ਾ ਤਸ਼ਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1030 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਸੰਬੰਧੀ ਥਾਣਾ ਮੁੱਖੀ ਸਰੀਫ ਖਾਂ ਨੇ ਦੱਸਿਆ ਕਿ ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ ਦੇ ਹੁਕਮਾਂ ‘ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੋਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਸੰਦੀਪ ਰਾਮ ਪੁੱਤਰ ਰਮੇਸ਼ ਕੁਮਾਰ ਵਾਸੀ ਗੁਰੂ ਨਾਨਕ ਬਸਤੀ ਢਿਲਵਾਂ ਰੋਡ ਤਪਾ ਅਤੇ ਕਰਨ ਸਿੰਘ ਪੁੱਤਰ ਚਮਕੋਰ ਸਿੰਘ ਵਾਸੀ ਜੇਠੂਕੇ ਰੋਡ ਤਪਾ ਸ਼ਹਿਰ ‘ਚ ਨਸ਼ੀਲੀਆਂ ਗੋਲੀਆਂ ਲਿਆਕੇ ਵੇਚ ਰਹੇ ਹਨ, ਅੱਜ ਵੀ ਉਕਤ ਨਸ਼ਾ ਤਸਕਰ ਤਾਜੋਕੇ ਰੋਡ ਸਥਿਤ ਦਾਣਾ ਮੰਡੀ ‘ਚ ਗੋਲੀਆਂ ਬੈਠਣ ਦੀ ਤਾਕ ਵਿੱਚ ਹਨ। ਅਗਰ ਕਾਰਵਾਈ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਤੁਰੰਤ ਉਕਤ ਦੋਵਾਂ ਨੂੰ ਕਾਬੂ ਕਰਕੇ 1030 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣੇਦਾਰ ਬਲਜੀਤ ਸਿੰਘ, ਹਵਾਲਦਾਰ ਸੰਦੀਪ ਸਿੰਘ, ਗੁਰਪਿਆਰ ਸਿੰਘ ਹਵਾਲਦਾਰ, ਹਵਾਲਦਾਰ ਗੁਰਮੀਤ ਸਿੰਘ, ਗੁਰਜੀਤ ਸਿੰਘ ਕਾਂਸਟੇਬਲ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

Posted inਬਰਨਾਲਾ