ਬਰਨਾਲਾ, 23 ਜੂਨ (ਰਵਿੰਦਰ ਸ਼ਰਮਾ) : ਧੌਲਾ ਦੀ ਆਈਓਐਲ ਫੈਕਟਰੀ ਵਿੱਚ ਕੰਮ ਕਰਦੇ ਇੱਕ ਸਾਈਕਲ ਸਵਾਰ ਦੀ ਕਾਰ ਦੀ ਟੱਕਰ ਵੱਜਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਹੰਡਿਆਇਆ ਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਗਦੇਵ ਸਿੰਘ ਪੁੱਤਰ ਰਿਖੀ ਸਿੰਘ ਵਾਸੀ ਖੁੱਡੀ ਪੱਤੀ ਧੌਲਾ ਦੀ ਬੀਤੀ ਰਾਤ 9 ਵਜੇ ਦੇ ਕਰੀਬ ਸਾਈਕਲ ਤੇ ਆਈਓਐਲ ਫੈਕਟਰੀ ਜਾਂਦੇ ਹੋਏ ਫਤਿਹਗੜ੍ਹ ਛੰਨਾ ਰੋਡ ’ਤੇ ਕਾਰ ਦੀ ਟੱਕਰ ਵੱਜਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਪੁੱਤਰ ਰਿਖੀ ਸਿੰਘ ਵਾਸੀ ਧੌਲਾ ਦੇ ਬਿਆਨਾਂ ਦੇ ਆਧਾਰ ਤੇ ਸੈਂਟਰੋ ਕਾਰ ਸਵਾਰ (ਕਾਰ ਨੰਬਰ ਐੱਚ.ਆਰ. 20ਯੂ 2111) ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਤੱਖ ਦਰਸ਼ੀਆਂ ਦੇ ਦੱਸਣ ਮੁਤਾਬਕ ਕਾਰ ਸਵਾਰ ਟੱਕਰ ਮਾਰਨੋ ਉਪਰੰਤ ਮੌਕੇ ਤੋਂ ਕਾਰ ਲੈ ਕੇ ਫਰਾਰ ਹੋ ਗਿਆ ਸੀ।

Posted inਬਰਨਾਲਾ