Posted inPolice ਬਰਨਾਲਾ ਬਰਨਾਲਾ ਪੁਲਿਸ ਵਲੋਂ 4 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜ਼ਬਤ Posted by overwhelmpharma@yahoo.co.in Feb 20, 2025 ਬਰਨਾਲਾ, 20 ਫਰਵਰੀ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਐੱਨ.ਡੀ.ਪੀ.ਐੱਸ. ਐਕਟ ਅਧੀਨ ਦਰਜ ਵੱਖ-ਵੱਖ ਮਾਮਲਿਆਂ ’ਚ ਦੋਸ਼ੀਆਂ ਵਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਨਵੀ ਦਿੱਲੀ ਤੋਂ ਨਿਯਮਾਂ ਅਨੁਸਾਰ ਫਰੀਜ਼ ਕਰਵਾਉਣ ਦੇ ਆਰਡਰ ਹਾਸਲ ਕਰਦਿਆਂ ਉਨ੍ਹਾਂ ਦੇ ਘਰਾਂ ਨੂੰ ਸੀਲ ਕੀਤਾ ਗਿਆ ਹੈ। ਦੋਸ਼ੀਆਂ ਦੀ ਫ਼ਰੀਜ਼ ਕੀਤੀ ਪ੍ਰਾਪਰਟੀ ਦੀ ਕੁੱਲ ਰਕਮ 1 ਕਰੋੜ 14 ਲੱਖ 77 ਹਜਾਰ 800 ਰੁਪਏ ਬਣਦੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵਲੋਂ ਜਸਵੀਰ ਸਿੰਘ ਉਰਫ਼ ਸੀਰਾ ਪੁੱਤਰ ਮਦਨ ਸਿੰਘ ਵਾਸੀ ਫ਼ਤਿਹਗੜ ਛੰਨਾ ਹਾਲ ਅਬਾਦ ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ 2 ਬਰਨਾਲਾ ਦੀ ਕੁੱਲ 35 ਲੱਖ 32 ਹਜਾਰ ਰੁਪਏ ਦੀ ਫ਼ਰੀਜ ਕੀਤੀ ਗਈ ਹੈ। ਦੂਜੇ ਮਾਮਲੇ ’ਚ ਮੋਨਾ ਪਤਨੀ ਬਲਜੀਤ ਸਿੰਘ ਵਾਸੀ ਪੱਤੀ ਖਲੀਲ ਖੇੜੀ ਰੋਡ ਸ਼ੇਰਪੁਰ ਜਿਲਾ ਸੰਗਰੂਰ ਹਾਲ ਵਾਸੀ ਬੈਕਸਾਇਡ ਬੱਸ ਸਟੈਡ ਸੈਂਸੀ ਬਸਤੀ ਬਰਨਾਲਾ ਦੀ ਕੁੱਲ 29 ਲੱਖ 2 ਹਜਾਰ 500 ਰੁਪਏ ਦੀ ਪ੍ਰਾਪਰਟੀ ਫ਼ਰੀਜ਼ ਕਰਵਾਈ ਗਈ ਹੈ। ਮਲਕੀਤ ਸਿੰਘ ਉਰਫ਼ ਲੱਖੀ ਪੁੱਤਰ ਭੋਲਾ ਸਿੰਘ ਵਾਸੀ ਬੈਕਸਾਇਡ ਰਾਮਬਾਗ ਸੈਂਸੀ ਬਸਤੀ ਬਰਨਾਲਾ ਦੀ ਕੁੱਲ 33 ਲੱਖ 86 ਹਜ਼ਾਰ 640 ਰੁਪਏ ਤੇ ਮਨੀ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੈਕਸਾਇਡ ਰਾਮਬਾਗ ਸੈਂਸੀ ਬਸਤੀ ਬਰਨਾਲਾ ਦੀ ਕੁੱਲ 16 ਲੱਖ 56 ਹਜ਼ਾਰ 660 ਰੁਪਏ ਦੀ ਪ੍ਰਾਪਰਟੀ ਫ਼ਰੀਜ਼ ਕਰਵਾਈ ਗਈ ਹੈ। ਇਸ ਮੌਕੇ ਥਾਣਾ ਸਿਟੀ-2 ਦੇ ਐਸਐਚਓ ਇੰਸ. ਕੁਲਜਿੰਦਰ ਸਿੰਘ ਸਣੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ। Post navigation Previous Post ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਸਖ਼ਤ ਕਾਰਵਾਈ : ਧੌਲਾ ਦੇ ਮੈਡੀਕਲ ਸਟੋਰ ਦਾ ਲਾਇਸੈਂਸ ਕੀਤਾ ਰੱਦNext Postਕੈਨੇਡਾ ਦੇ ਇਤਿਹਾਸ ’ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ’ਚ ਸ਼ਾਮਲ ਦੋਸ਼ੀ ਦੇ ਘਰ ਪੁੱਜੀ ਈ.ਡੀ.