Posted inਬਰਨਾਲਾ ਜ਼ਿਲ੍ਹਾ ਪੱਧਰੀ ਐਕਸ਼ਨ ਰਿਸਰਚ ਕਾਨਫਰੰਸ ਹੋਈ, 50 ਦੇ ਕਰੀਬ ਮਾਹਿਰ ਅਧਿਆਪਕਾਂ ਨੇ ਲਿਆ ਭਾਗ Posted by overwhelmpharma@yahoo.co.in Feb 21, 2025 ਬਰਨਾਲਾ, 21 ਫਰਵਰੀ ਰਵਿੰਦਰ ਸ਼ਰਮਾ : ਅੱਜ ਐਸ.ਸੀ.ਆਰ.ਟੀ. ਪੰਜਾਬ ਦੇ ਦਿਸ਼ਾ – ਨਿਰਦੇਸ਼ਾਂ ਹੇਠ ਰਿਸਰਚ ਪ੍ਰੋਗਰਾਮ ਤਹਿਤ ਇੱਕ ਰੋਜ਼ਾ ਵਿਸ਼ੇਸ਼ ਜ਼ਿਲ੍ਹਾ ਪੱਧਰੀ ਐਕਸ਼ਨ ਰਿਸਰਚ ਕਾਨਫਰੰਸ ਕਰਵਾਈ ਗਈ। ਇਸ ਵਿਸ਼ੇਸ਼ ਕਾਨਫਰੰਸ ਵਿੱਚ ਸਮੁੱਚੇ ਜ਼ਿਲ੍ਹੇ ਦੇ ਵੱਖੋ ਵੱਖਰੇ ਵਿਸ਼ਿਆਂ ਨਾਲ ਸੰਬੰਧਿਤ 50 ਦੇ ਕਰੀਬ ਮਾਹਿਰ ਅਧਿਆਪਕਾਂ ਨੇ ਭਾਗ ਲਿਆ। ਕਾਨਫਰੰਸ ਦੇ ਸ਼ੁਰੂ ਵਿੱਚ ਸੰਬੋਧਨ ਕਰਦਿਆਂ ਡਾਇਟ ਪ੍ਰਿੰਸੀਪਲ ਸ੍ਰੀ ਮਨੀਸ਼ ਮੋਹਨ ਸ਼ਰਮਾ ਨੇ ਰਿਸੋਰਸ ਪਰਸਨ ਐਕਸ਼ਨ ਰਿਸਰਚ ਕੋਆਰਡੀਨੇਟਰ ਐਸ.ਸੀ.ਆਰ.ਟੀ. ਡਾਕਟਰ ਕੁਲਦੀਪ ਸਿੰਘ ਦਾ ਉਚੇਚੇ ਤੌਰ ‘ਤੇ ਸਵਾਗਤ ਕੀਤਾ। ਉਨਾਂ ਨੇ ਸਮੁੱਚੇ ਅਧਿਆਪਕਾਂ ਨੂੰ ਐਕਸ਼ਨ ਰਿਸਰਚ ਕਾਨਫਰੰਸ ਦੇ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੇ ਲਈ ਧੰਨਵਾਦ ਕੀਤਾ ਅਤੇ ਐਕਸ਼ਨ ਰਿਸਰਚ ਸਬੰਧੀ ਅਹਿਮ ਨੁਕਤੇ ਅਧਿਆਪਕਾਂ ਨਾਲ ਸਾਂਝੇ ਕੀਤੇ। ਇਸ ਕਾਨਫਰੰਸ ਦੇ ਵਿੱਚ ਡਾਕਟਰ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਇੱਕ ਲੈਕਚਰ ਸਮੁੱਚੇ ਅਧਿਆਪਕਾਂ ਨਾਲ ਸਾਂਝਾ ਕੀਤਾ ਜਿਸ ਵਿੱਚ ਉਹਨਾਂ ਨੇ ਐਕਸ਼ਨ ਰਿਸਰਚ ਸਬੰਧੀ ਅਹਿਮ ਬਰੀਕ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਿਵੇਂ ਕਿ ਉਹਨਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਐਕਸ਼ਨ ਰਿਸਰਚ ਪ੍ਰੋਗਰਾਮ ਇੱਕ ਵਿਗਿਆਨਿਕ ਅਤੇ ਪ੍ਰਯੋਗਾਤਮਕ ਵਿਧੀ ਹੈ, ਜਿਸ ਵਿੱਚ ਕਿਸੇ ਸਮੱਸਿਆ ਦੀ ਪਛਾਣ ਕਰਕੇ, ਉਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਤੁਰੰਤ ਹੱਲ ਲੱਭਣ ਲਈ ਕਾਰਵਾਈ ਕੀਤੀ ਜਾਂਦੀ ਹੈ। ਇਹ ਵਿਧੀ ਖਾਸ ਤੌਰ ‘ਤੇ ਸਿੱਖਿਆ, ਸਮਾਜਿਕ ਵਿਗਿਆਨ, ਅਤੇ ਵਪਾਰਕ ਖੇਤਰਾਂ ਵਿੱਚ ਵਰਤੀ ਜਾਂਦੀ ਹੈ ਜਿਵੇਂ ਕਿ ਕੁੱਝ ਮੁੱਢਲੀ ਜਾਣਕਾਰੀ ਅਨੁਸਾਰ ਉਹਨਾਂ ਸੰਬੋਧਨ ਕੀਤਾ ਕਿ ਐਕਸ਼ਨ ਰਿਸਰਚ ਪ੍ਰੋਗਰਾਮ ਦੇ ਕੁੱਝ ਮੁੱਢਲੇ ਪੜਾਅ ਹਨ, ਜਿਨ੍ਹਾਂ ਵਿੱਚ ਸਮੱਸਿਆ-ਕੇਂਦਰਤ – ਕਿਸੇ ਨਿਰਧਾਰਤ ਸਮੱਸਿਆ ਨੂੰ ਹੱਲ ਕਰਨ ‘ਤੇ ਧਿਆਨ ਦਿੰਦੀ ਹੈ, ਕਾਰਵਾਈ ਅਤੇ ਰਿਸਰਚ ਦਾ ਮਿਲਾਪ – ਨਤੀਜਿਆਂ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ, ਮੋਨੀਟਰਿੰਗ ਅਤੇ ਮੁਲਾਂਕਣ – ਨਤੀਜਿਆਂ ਦੀ ਸਮੀਖਿਆ ਕਰਕੇ ਨਵੇਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾਕਟਰ ਮਨੀਸ਼ ਮੋਹਨ ਸ਼ਰਮਾ ਨੇ ਸਮੂਹ ਅਧਿਆਪਕਾਂ ਦਾ ਇਸ ਕਾਨਫਰਸ ਵਿੱਚ ਭਾਗ ਲੈਣ ਦੇ ਲਈ ਧੰਨਵਾਦ ਕੀਤਾ ਅਤੇ ਆਪਣੀ ਸ਼ੁਰੂਆਤੀ ਖੋਜ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 27 ਫਰਵਰੀ ਨਿਰਧਾਰਿਤ ਕੀਤੀ ਤਾਂ ਜੋ ਸਮੁੱਚੀ ਖੋਜ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਡੀ.ਆਰ.ਸੀ. ਕਮਲਦੀਪ ਨੇ ਉਚੇਚੇ ਤੌਰ ‘ਤੇ ਸਹਾਇਕ ਸਮੱਗਰੀ ਸਮੂਹ ਅਧਿਆਪਕਾਂ ਨੂੰ ਮੁਹੱਈਆ ਕਰਵਾਈ। ਸਟੇਜ ਸਕੱਤਰ ਦੀ ਭੂਮਿਕਾ ਬੀ.ਆਰ.ਸੀ. ਅਮਨਿੰਦਰ ਸਿੰਘ ਨੇ ਨਿਭਾਈ। Post navigation Previous Post ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵਿਚਾਰ ਚਰਚਾ ਅਤੇ ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਦਾ ਚੇਤਨਾ ਮਾਰਚNext Postਐੱਸ.ਐੱਸ.ਪੀ. ਬਰਨਾਲਾ ਸੰਦੀਪ ਕੁਮਾਰ ਮਲਿਕ ਦਾ ਤਬਾਦਲਾ – ਮੁਹੰਮਦ ਸਰਫ਼ਰਾਜ ਆਲਮ ਹੋਣਗੇ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ