ਬਰਨਾਲਾ, 26 ਜੂਨ (ਰਵਿੰਦਰ ਸ਼ਰਮਾ) : ਮਗਨਰੇਗਾ ਕਰਮਚਾਰੀ ਯੂਨੀਅਨ(ਪੰਜਾਬ) ਬਲਾਕ ਬਰਨਾਲਾ ਦੇ ਸਮੂਹ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਨੇ ਬੀ.ਡੀ.ਪੀ.ੳ ਬਰਨਾਲਾ ਦੇ ਨਾਮ ਤੇ ਅਕਾਊਟੈਂਟ ਸ੍ਰੀ ਵਿਜੈ ਕੁਮਾਰ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ। ਇਸ ਮੋਕੇ ਉਹਨਾਂ ਕਿਹਾ ਕਿ ਮਗਨਰੇਗਾ ਮੁਲਾਜ਼ਮਾਂ ਦੀ ਤਿੰਨ ਮਹੀਨੇ ਦੀ ਬਕਾਇਆ ਤਨਖ਼ਾਹ ਨਾ ਮਿਲਣ ਕਾਰਨ ਚੋਥਾ ਮਹੀਨਾ ਵੀ ਬੀਤ ਚੁੱਕਾ ਹੈ ਜਿਸ ਕਰਕੇ ਪ੍ਰਸ਼ਾਸ਼ਨ ਤੋ ਦੁੱਖੀ ਹੋ ਕੇ ਅੱਜ ਸਾਰੇ ਹੀ ਪੰਜਾਬ ਵਿੱਚ ਕਲਮਛੋੜ ਹੜਤਾਲ ਕਰਕੇ ਕੰਮ ਮੁਕੰਮਲ ਬੰਦ ਕਰ ਦਿੱਤੇ ਗਏ ਹਨ।ਇਸੇ ਦੋਰਾਨ ਬਲਾਕ ਬਰਨਾਲਾ ਵਿੱਚ ਵੀ ਕਰਮਚਾਰੀਆਂ ਵੱਲੋ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਤਨਖਾਹਾਂ ਤਾਂ ਪਹਿਲਾਂ ਹੀ ਤਿੰਨ ਮਹੀਨੇ ਤੋਂ ਬਕਾਇਆ ਪਈਆਂ ਹਨ ਜੇਕਰ ਤਿੰਨ ਮਹੀਨੇ ਵਿੱਚ ਨਵਾਂ ਸਿਸਟਮ ਲਾਗੂ ਨਹੀਂ ਹੋ ਸਕਿਆ ਤਾਂ ਭਵਿੱਖ ਵਿੱਚ ਕਿੰਨਾ ਸਮਾਂ ਲੱਗੇਗਾ ਇਸ ਦਾ ਕੋਈ ਪਤਾ ਨਹੀਂ। ਇਸ ਲਈ ਮਗਨਰੇਗਾ ਕਰਮਚਾਰੀਆਂ ਦੀ ਤਿੰਨ ਮਹੀਨੇ ਦੀ ਬਕਾਇਆ ਤਨਖ਼ਾਹ ਸਲਾਨਾ 10% ਇੰਕਰੀਮੈਂਟ ਲਗਾ ਕੇ ਬਿਨਾਂ ਕਿਸੇ ਦੇਰੀ ਤੋਂ ਜਾਰੀ ਕੀਤੀਆਂ ਜਾਣ। ਇਸ ਮੋਕੇ ਪਰਮਿੰਦਰ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਕਰਨ ਸਿੰਘ, ਦਿਲਪ੍ਰੀਤ ਸਿੰਘ,ਗੁਰਜੀਤ ਸਿੰਘ, ਨਗਿੰਦਰ ਕੋਰ ਮਗਨਰੇਗਾ ਕਰਮਚਾਰੀ ਹਾਜ਼ਰ ਸਨ।

Posted inਬਰਨਾਲਾ