ਹੰਡਿਆਇਆ, 27 ਜੂਨ (ਰਵਿੰਦਰ ਸ਼ਰਮਾ) : ਹੰਡਿਆਇਆ ਬਰਨਾਲਾ ਰੋਡ ਤੇ ਦੋ ਕਾਰਾਂ ਵਿਚਕਾਰ ਐਕਸੀਡੈਂਟ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰਕਸ਼ਾ ਫੋਰਸ ਦੇ ਕਾਂਸਟੇਬਲ ਪੰਕਜ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਹੰਡਿਆਇਆ ਬਰਨਾਲਾ ਰੋਡ ਤੇ ਸਪਰਿੰਗ ਵੈਲੀ ਸਕੂਲ ਦੇ ਕੋਲ ਪੁਲ ਹੇਠਾਂ ਸਵਿਫਟ ਕਾਰ ਨੰਬਰੀ HR 22P 0444 ਮਾਲਕ ਸੁਮੀਤ ਪੁੱਤਰ ਬਨਾਰਸੀ ਦਾਸ ਵਾਸੀ ਹਰਿਆਣਾ ਅਤੇ ਵਰਨਾ ਕਾਰ PB 07U 5789 ਮਾਲਕ ਸੁਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਰਨਾਲਾ ਦੀ ਆਪਸ ਵਿੱਚ ਟੱਕਰ ਹੋ ਗਈ। ਗੱਡੀਆਂ ਨੂੰ ਨੁਕਸਾਨ ਹੋਇਆ ਪ੍ਰੰਤੂ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਸੜਕ ਸੁਰਕਸ਼ਾ ਫੋਰਸ ਦੀ ਟੀਮ ਵੱਲੋਂ ਗੱਡੀਆਂ ਨੂੰ ਸੜਕ ਦੇ ਇੱਕ ਪਾਸੇ ਕਰਕੇ ਆਵਾਜਾਈ ਨੂੰ ਦੁਬਾਰਾ ਕੁਸ਼ਲਤਾ ਪੂਰਵਕ ਚਾਲੂ ਕਰਵਾ ਦਿੱਤਾ ਗਿਆ।

Posted inਬਰਨਾਲਾ