ਬਰਨਾਲਾ\ਮਹਿਲ ਕਲਾਂ, 27 ਜੂਨ (ਰਵਿੰਦਰ ਸ਼ਰਮਾ) :ਭਾਈ ਲਾਲੋ ਪੰਜਾਬੀ ਮੰਚ, ਮਜ਼ਦੂਰ ਅਤੇ ਦਲਿਤ ਮੁਕਤੀ ਮੋਰਚਾ, ਅਤੇ ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਦੀ ਸਾਂਝੀ ਅਗਵਾਈ ਹੇਠ ਅੱਜ ਬਠਿੰਡਾ–ਜਲੰਧਰ ਮੱਖੀ ਹਾਈਵੇ ਨੂੰ ਜਾਮ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਕੀਤਾ ਗਿਆ, ਜੋ ਲੰਬੇ ਸਮੇਂ ਤੋਂ ਅਣਸੁਣੀਆਂ ਹੋਈਆਂ ਪਈਆਂ ਸਨ। ਪ੍ਰਦਰਸ਼ਨਕਾਰੀ ਜਥੇਬੰਦੀਆਂ ਵੱਲੋਂ ਮੁੱਖ ਮੰਗਾਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਮਜ਼ਦੂਰਾਂ ਦੀ ਬਕਾਇਆ ਰਕਮ ਤੁਰੰਤ ਅਦਾ ਕੀਤੀ ਜਾਵੇ।ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ ਤੇ ਹਸਪਤਾਲ ਨੂ ਅਪਗ੍ਰੇਡ ਕੀਤਾ ਜਾਵੇ। ਖਿਆਲੀ–ਮਹਿਲ ਕਲਾਂ–ਕੁਰੜ–ਠੁੱਲੀਵਾਲ ਰੋਡ (18 ਫੁੱਟ) ਤੁਰੰਤ ਬਣਾਈ ਜਾਵੇ। ਮਜ਼ਦੂਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਦਿਹਾੜੀ ਨੂੰ ਮਹਿੰਗਾਈ ਦੇ ਹਿਸਾਬ ਨਾਲ ਵਧਾਇਆ ਜਾਵੇ। ਇਸ ਮੱਦੇਨਜ਼ਰ ਰੋਸ ਧਰਨੇ ਵਿੱਚ ਕਾਮਰੇਡ ਪਰਮਜੀਤ ਕੌਰ ਗੁੰਮਟੀ, ਬਲਦੇਵ ਸਿੰਘ ਸਹਿਜੜਾ, ਡਾ. ਜਗਰਾਜ ਸਿੰਘ ਟੱਲੇਵਾਲ (ਸਰਪੰਚ) ਆਦਿ ਨੇ ਰੋਸ ਭਰਿਆ ਸੰਬੋਧਨ ਦਿੱਤਾ। ਉਹਨਾਂ ਨੇ ਸਰਕਾਰ ਵਿਰੁੱਧ ਸਖਤ ਟਿੱਪਣੀਆਂ ਕਰਦਿਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ।
ਇਨ੍ਹਾਂ ਸਮੇਂ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ, ਪੂਰਨ ਸਿੰਘ ਗਹਿਲ, ਪਾਲ ਕੌਰ ਠੁੱਲੀਵਾਲ, ਅਮਨਦੀਪ ਸਿੰਘ ਮਾਂਗੇਆਲ, ਕੇਵਲ ਸਿੰਘ ਠੁੱਲੀਵਾਲ, ਜਗਸੀਰ ਸਿੰਘ ਖਿਆਲੀ, ਤੇਜਾ ਸਿੰਘ ਖਿਆਲੀ, ਕਾਲਾ ਸਿੰਘ ਸੱਦੋਵਾਲ, ਰਾਜਦੀਪ ਕੌਰ ਸੱਦੋਵਾਲ, ਰੀਨਾ ਬੇਗਮ ਧਨੇਰ, ਬਲਹਾਰਾ ਸਿੰਘ ਮੂੰਮ, ਡਾ. ਜਗਰਾਜ ਸਿੰਘ ਮੂੰਮ, ਹਰਮੀਤ ਕੌਰ ਮੂੰਮ, ਸਮਨਦੀਪ ਕੌਰ (ਕਿਰਪਾਲ ਸਿੰਘ ਵਾਲਾ), ਗੁਰਜੀਤ ਕੌਰ ਕੁਰੜ, ਬਲਜੀਤ ਕੌਰ ਕੁਰੜ,ਪਰਮਜੀਤ ਕੌਰ ਗੁੰਮਟੀ ,ਬਲਦੇਵ ਸਿੰਘ ਸਹਿਜੜਾ,ਗੁਰਜੀਤ ਕੌਰ ਕੁਰੜ, ਬਲਜੀਤ ਕੌਰ ਕੁਰੜ ਅਤੇ ਮੇਜਰ ਸਿੰਘ ਸਹਿਜੜਾ ਵਰਗੇ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ। ਜਥੇਬੰਦੀਆਂ ਨੇ ਇਲਾਨ ਕੀਤਾ ਕਿ ਜਦ ਤਕ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤਕ ਇਹ ਜੰਗ ਜਾਰੀ ਰਹੇਗੀ।

Posted inਬਰਨਾਲਾ