ਬਰਨਾਲਾ, 28 ਜੂਨ (ਰਵਿੰਦਰ ਸ਼ਰਮਾ) : ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੱਝੂਕੇ ਦੀ ਪ੍ਰਵੀਨ ਕਰੀਬ 28 ਸਾਲ ਦਾ ਉਸਦੇ ਪਤੀ ਵਲੋਂ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਪ੍ਰਵੀਨ ਦਾ ਵਿਆਹ ਰਿਖੀ ਖਾਨ ਨਿਵਾਸੀ ਪਿੰਡ ਢਿੱਲਵਾਂ ਵਾਲਾ ਜ਼ਿਲ੍ਹਾ ਮੋਗਾ ਨਾਲ ਕਰੀਬ 9 ਸਾਲ ਪਹਿਲਾਂ ਹੋਇਆ ਸੀ। ਉਸਦੇ ਪਤੀ ਰਿਖੀ ਖਾਨ ਨੇ ਸ਼ੱਕ ਕਾਰਨ ਕਹੀਆਂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਡੀਐਸਪੀ ਬਾਘਾਪੁਰਾਣਾ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਯਾਸੀਨ ਖਾਨ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਯਾਸ਼ੀਨ ਖਾਨ ਨੇ ਦਿੱਤੇ ਬਿਆਨਾਂ ’ਚ ਕਿਹਾ ਕਿ ਰਿਖੀ ਖਾਨ ਉਸਦੀ ਭੈਣ ਪ੍ਰਵੀਨ ਦੀ ਅਕਸਰ ਹੀ ਕੁੱਟਮਾਰ ਕਰਦਾ ਰਹਿੰਦਾ ਸੀ। ਜਿਸ ਬਾਰੇ ਉਸਦੀ ਭੈਣ ਨੇ ਸਾਨੂੰ ਦੱਸਿਆ। ਜਦ ਉਹ ਆਪਣੀ ਮਾਤਾ ਤੇ ਭੂਆ ਨੂੰ ਨਾਲ ਲੈ ਕੇ ਪਿੰਡ ਢਿੱਲਵਾਂ ਵਾਲਾ ਵਿਖੇ ਆਇਆ ਤਾਂ ਦੇਖਿਆ ਕਿ ਉਸਦੀ ਭੈਣ ਪ੍ਰਵੀਨ ਵਿਹੜੇ ਵਿਚ ਪਈ ਤੜਫ ਰਹੀ ਸੀ। ਜਿਸ ਦੀ ਗਰਦਨ ਤੇ ਮੂੰਹ ’ਤੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਖੂਨ ਵਗ ਰਿਹਾ ਸੀ। ਰਿਖੀ ਖਾਨ ਆਪਣੇ ਹੱਥ ਸਾਫ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮੇਰੀ ਭੈਣ ਦੇ ਚਰਿੱਤਰ ’ਤੇ ਰਿਖੀ ਖਾਨ ਸ਼ੱਕ ਕਰਦਾ ਸੀ। ਉਨ੍ਹਾਂ ਨੇ ਕਈ ਵਾਰ ਉਸ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਆਪਣੀ ਪਤਨੀ ਤੇ ਮੇਰੀ ਭੈਣ ਦੀ ਬੇਰਹਿਮੀ ਨਾਲ ਕਹੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਕਥਿਤ ਮੁਲਜ਼ਮ ਰਿਖੀ ਖਾਨ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ ਕਥਿਤ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਸ ਕੋਲੋਂ ਹੱਤਿਆ ਸਮੇਂ ਵਰਤੀ ਗਈ ਕਹੀ ਬਰਾਮਦ ਕੀਤੀ ਜਾ ਸਕੇ ਤੇ ਹੋਰ ਪੁੱਛਗਿੱਛ ਕੀਤੀ ਜਾ ਸਕੇ।

