Posted inKhanna ਪੰਜਾਬ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਪਤਨੀ ਡਾ. ਜੋਤੀ ਯਾਦਵ ਹੋਣਗੇ ਖੰਨਾ ਦੇ ਨਵੇਂ ਐੱਸ.ਐੱਸ.ਪੀ. Posted by overwhelmpharma@yahoo.co.in Feb 22, 2025 ਖੰਨਾ, 22 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਪਤਨੀ ਡਾਕਟਰ ਜੋਤੀ ਯਾਦਵ ਨੂੰ ਖੰਨਾ ਦਾ ਨਵਾਂ ਐੱਸਐੱਸਪੀ ਬਣਾਇਆ ਗਿਆ ਹੈ। 2019 ਬੈਚ ਦੇ ਆਈਪੀਐਸ ਅਧਿਕਾਰੀ ਡਾ. ਜੋਤੀ ਯਾਦਵ ਇਸ ਸਮੇਂ ਮੁਹਾਲੀ ਜ਼ਿਲ੍ਹੇ ’ਚ ਐੱਸਪੀ ਦੇ ਅਹੁਦੇ ’ਤੇ ਤਾਇਨਾਤ ਸੀ। ਖੰਨਾ ਦੇ ਐੱਸਐੱਸਪੀ ਅਸ਼ਵਨੀ ਗੋਟਿਆਲ ਹੁਣ ਏਆਈਜੀ ਐਚਆਰਡੀ ਚੰਡੀਗੜ੍ਹ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਏਆਈਜੀ ਐੱਚਆਰਡੀ ਦੇ ਨਾਲ ਖੰਨਾ ਜ਼ਿਲ੍ਹੇ ਦਾ ਵਾਧੂ ਚਾਰਜ ਸੀ। ਡਾਕਟਰ ਜੋਤੀ ਯਾਦਵ ਸ਼ਨਿੱਚਰਵਾਰ ਨੂੰ ਐੱਸਐੱਸਪੀ ਵਜੋਂ ਅਹੁਦਾ ਸੰਭਾਲਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਾਕਟਰ ਜੋਤੀ ਯਾਦਵ ਲੁਧਿਆਣਾ ’ਚ ਏਸੀਪੀ, ਮਾਨਸਾ ’ਚ ਐੱਸ.ਪੀ. ਤੇ ਮੁਹਾਲੀ ’ਚ ਵੀ ਐੱਸ.ਪੀ. ਦੇ ਅਹੁਦੇ ਸੰਭਾਲ ਚੁੱਕੇ ਹਨ। Post navigation Previous Post ‘ਤੁਸੀਂ ਪਤਲੇ, ਸਮਾਰਟ ਤੇ ਗੋਰੇ ਹੋ,’ ਮੈਸੇਜ਼ ਕਰਨਾ ਅਸ਼ਲੀਲਤਾ ਬਰਾਬਰ : ਕੋਰਟNext Postਪੰਜਾਬ ਰੋਡਵੇਜ ਦੀ ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, 15 ਜ਼ਖ਼ਮੀ