Posted inਜਲੰਧਰ ਜਾਗੋ ਦੇ ਪ੍ਰੋਗਰਾਮ ’ਚ ਵਿਅਕਤੀ ਦੀ ਮੌਤ Posted by overwhelmpharma@yahoo.co.in Feb 22, 2025 ਜਲੰਧਰ, 22 ਫ਼ਰਵਰੀ (ਰਵਿੰਦਰ ਸ਼ਰਮਾ) : ਗੁਰਾਇਆ ’ਚ ਇੱਕ ਜਾਗੋ ਦੇ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ 17 ਫਰਵਰੀ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਮਹਿਲਾ ਸਰਪੰਚ ਨੀਰੂ ਕੌਰ ਨੇ ਕਿਹਾ ਕਿ ਉਸ ਦੇ ਪਤੀ ਪਰਮਜੀਤ ਸਿੰਘ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਹੈ ਤੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਹੁਣ ਸ਼ਨਿੱਚਰਵਾਰ ਨੂੰ ਇੱਕ ਵੀਡੀਓ ਵਾਇਰਲ ਹੋਈ, ਜਿਸ ’ਚ ਜਾਗੋ ਸਮਾਰੋਹ ਦੌਰਾਨ ਵਿਅਕਤੀ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ। ਦੋ ਗੋਲੀਆਂ ਹਵਾ ’ਚ ਚੱਲੀਆਂ, ਇੱਕ ਗੋਲੀ ਮਹਿਲਾ ਸਰਪੰਚ ਦੇ ਪਤੀ ਨੂੰ ਲੱਗਦੀ ਦਿਖ ਰਹੀ ਹੈ। ਇਸ ਕਾਰਨ ਪਿੰਡ ਵਾਸੀਆਂ ਨੇ ਧਰਨਾ ਲਾ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਪਰਮਜੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ, ਜਦਕਿ ਇਸਨੂੰ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਦੋਸ਼ ਸੀ ਕਿ ਜਿਸਨੇ ਗੋਲੀ ਮਾਰੀ ਉਹ ਵਿਦੇਸ਼ ਭੱਜ ਚੁੱਕਾ ਹੈ। ਮੌਕੇ ’ਤੇ ਪੁਲਿਸ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮਹਿਲਾ ਸਰਪੰਚ ਨੀਰੂ ਕੌਰ ਦਾ ਕਹਿਣਾ ਸੀ ਕਿ ਉਸ ਦਾ ਪਤੀ ਬੀਮਾਰ ਸੀ ਅਤੇ ਉਸ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਹੈ। ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਸਾਇਲੈਂਟ ਅਟੈਕ ਆਇਆ ਹੈ। ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ। Post navigation Previous Post ਡਿਊਟੀ ’ਤੇ ਸ਼ਹੀਦ ਹੋਏ ਐੱਸ.ਐੱਸ.ਐੱਫ਼ ਜਵਾਨ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨNext Postਗੰਭੀਰ ਜਖ਼ਮੀ ਮਰੀਜ਼ ਨੇ ਇਲਾਜ਼ ਲਈ ਡੇਢ ਘੰਟਾ ਕੱਢੇ ਡਾਕਟਰਾਂ ਦੇ ਤਰਲੇ, ਵੀਡੀਓ ਵਾਇਰਲ